ਜਲੰਧਰ, 25 ਫਰਵਰੀ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਬਿਨਾਂ ਡਰਾਈਵਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਣ ਵਾਲੀ ਰੇਲ ਗੱਡੀ ਨੇ ਭਾਜੜਾਂ ਪਾ ਦਿੱਤੀਆਂ। ਪਤਾ ਲੱਗਦਿਆਂ ਹੀ ਰੇਲਵੇ ਮੁਲਾਜ਼ਮ ਅਲਰਟ ਹੋ ਗਏ ਤੇ ਚਾਰੇ ਪਾਸੇ ਐਮਰਜੈਂਸੀ ਦੇ ਸੁਨੇਹੇ ਭੇਜ ਦਿੱਤੇ। ਆਖਿਰ ਬਿਜਲੀ ਬੰਦ ਕਰਕੇ ਰੇਲ ਨੂੰ ਰੋਕਿਆ ਗਿਆ। ਬਿਨਾਂ ਡਰਾਈਵਰ ਰੇਲ ਕਿਵੇਂ ਦੌੜੀ, ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਰਅਸਲ ਪਠਾਨਕੋਟ ਨੇੜੇ ਦਮਤਲ ਤੋਂ ਚੱਲੀ ਮਾਲ ਗੱਡੀ ਬਿਨਾਂ ਡਰਾਈਵਰ ਤੋਂ ਹੀ ਟ੍ਰੈਕ ‘ਤੇ ਦੌੜਣ ਲੱਗੀ। ਇਸ ਨੂੰ ਰੋਕਣ ਲਈ ਅਲਾਵਲਪੁਰ ‘ਚ ਤਿਆਰੀਆਂ ਕੀਤੀਆਂ ਗਈਆਂ। ਸਟੇਸ਼ਨ ‘ਤੇ ਅਨਾਊਂਸਮੈਂਟ ਕੀਤੀ ਗਈ ਕਿ ਪਟੜੀਆਂ ਨੂੰ ਖਾਲੀ ਕਰ ਦਿੱਤਾ ਜਾਵੇ। ਰੇਲ ਗੱਡੀ ਨੂੰ ਅਲਾਵਲਪੁਰ ਵਿਚ ਰੋਕਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਜਾਣਕਾਰੀ ਅਨੁਸਾਰ ਉਚੀ ਬੱਸੀ ਵਿਖੇ ਬਿਜਲੀ ਸਪਲਾਈ ਬੰਦ ਕਰਕੇ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ। ਇਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਰੇਲਵੇ ਅਧਿਕਾਰੀਆਂ ਮੁਤਾਬਕ ਸੰਭਵ ਹੈ ਕਿ ਇਹ ਦੋਵੇਂ ਇੰਜਣ ਜਲੰਧਰ ਨੇੜੇ ਸਥਿਤ ਕਾਲਾ ਬੱਕਰਾ ਰੇਲਵੇ ਸਟੇਸ਼ਨ ਨੇੜੇ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰੇਲ ਪਟੜੀ ਤੋਂ ਹੇਠਾਂ ਉਤਰੇ। ਇਸ ਸਬੰਧੀ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਅੰਬਾਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਦੇ ਸਾਰੇ ਰੇਲਵੇ ਸਟੇਸ਼ਨਾਂ ‘ਤੇ ਰੇਲ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ ਤੇ ਰੇਲ ਗੱਡੀ ਦੇ ਪਟੜੀ ਤੋਂ ਉਤਰਦੇ ਹੀ ਤੁਰੰਤ ਉੱਥੇ ਪਹੁੰਚਣ ਦੇ ਸਖ਼ਤ ਆਦੇਸ਼ ਦਿੱਤੇ ਗਏ।
ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ
https://www.facebook.com/punjabibulletinworld/videos/6432301263539187