ਅਦਾਕਾਰਾ ਸੁਹਾਨੀ ਭਟਨਾਗਰ ਦੀ ਮੌ.ਤ, ਦਵਾਈਆਂ ਦੇ ਸਾਈਡ ਇਫੈਕਟ ਕਰਕੇ ਸਰੀਰ ‘ਚ ਭਰ ਗਿਆ ਸੀ ਪਾਣੀ

0
547

ਨਵੀਂ ਦਿੱਲੀ, 17 ਫਰਵਰੀ | ਆਮਿਰ ਖਾਨ ਦੀ ਫਿਲਮ ‘ਦੰਗਲ’ ‘ਚ ਬਾਲ ਕਲਾਕਾਰ ਰਹੀ ਅਭਿਨੇਤਰੀ ਸੁਹਾਨੀ ਭਟਨਾਗਰ ਦਾ ਦਿਹਾਂਤ ਹੋ ਗਿਆ। 19 ਸਾਲ ਦੀ ਉਮਰ ‘ਚ ਸੁਹਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ। ਸੁਹਾਨੀ ਦਾ ਪਿਛਲੇ ਕੁਝ ਦਿਨਾਂ ਤੋਂ ਫਰੀਦਾਬਾਦ ‘ਚ ਇਲਾਜ ਚੱਲ ਰਿਹਾ ਸੀ। ਉਹ ਫਰੀਦਾਬਾਦ ਦੇ ਸੈਕਟਰ 17 ਵਿਚ ਰਹਿੰਦੀ ਸੀ।

Dangal Fame Suhani Bhatnagar Died at the age of 19 played Aamir Khan younger daughter role Babita in film | Suhani Bhatnagar Died: 'दंगल' फेम सुहानी भटनागर का 19 साल की उम्रਕੁਝ ਦਿਨ ਪਹਿਲਾਂ ਹੀ ਉਸ ਦੀ ਲੱਤ ‘ਚ ਫਰੈਕਚਰ ਹੋ ਗਿਆ ਸੀ। ਇਲਾਜ ਲਈ ਉਹ ਜੋ ਦਵਾਈਆਂ ਲੈ ਰਹੀ ਸੀ, ਉਸ ਦੇ ਰਿਐਕਸ਼ਨ ਕਾਰਨ ਸੁਹਾਨੀ ਦਾ ਸਾਰਾ ਸਰੀਰ ਪਾਣੀ ਨਾਲ ਭਰ ਗਿਆ ਤੇ ਮੌਤ ਹੋ ਗਈ। ਸੁਹਾਨੀ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਸੈਕਟਰ-15 ਫਰੀਦਾਬਾਦ ਦੇ ਅਜਰੌਂਦਾ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।

ਸੁਹਾਨੀ ਨੇ ‘ਦੰਗਲ’ ‘ਚ ਆਮਿਰ ਖਾਨ ਦੀ ਛੋਟੀ ਬੇਟੀ (ਜੂਨੀਅਰ ਬਬੀਤਾ ਫੋਗਾਟ) ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਤੋਂ ਇਲਾਵਾ ਉਹ ਕੁਝ ਟੀਵੀ ਇਸ਼ਤਿਹਾਰਾਂ ਵਿਚ ਵੀ ਨਜ਼ਰ ਆਈ ਸੀ। ਉਸ ਨੇ ਆਪਣੇ ਕਈ ਇੰਟਰਵਿਊਜ਼ ‘ਚ ਕਿਹਾ ਸੀ ਕਿ ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਿਲਮਾਂ ‘ਚ ਵਾਪਸੀ ਕਰੇਗੀ।