ਹਰਿਆਣਾ/ਅੰਬਾਲਾ, 16 ਫਰਵਰੀ | ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੌਰਾਨ ਸ਼ੰਭੂ ਬਾਰਡਰ ‘ਤੇ ਅੱਥਰੂ ਗੈਸ ਦੇ ਪ੍ਰਭਾਵ ਨਾਲ ਪਾਣੀਪਤ ਜੀਆਰਪੀ ‘ਚ ਤਾਇਨਾਤ ਸਬ-ਇੰਸਪੈਕਟਰ ਹੀਰਾਲਾਲ ਦੀ ਮੌਤ ਹੋ ਗਈ।
ਉਹ ਪਾਣੀਪਤ ਦੀ ਸਮਾਲਖਾ ਚੌਕੀ ‘ਤੇ ਤਾਇਨਾਤ ਸੀ ਤੇ ਦਿੱਲੀ ਵੱਲ ਮਾਰਚ ਕਰਨ ਲਈ ਕਿਸਾਨਾਂ ਦੇ ਸੱਦੇ ਤੋਂ ਬਾਅਦ ਸ਼ੰਭੂ ਬਾਰਡਰ ਵੱਲ ਫੋਰਸ ਨਾਲ ਗਿਆ ਸੀ।
ਹੀਰਾਲਾਲ ਮੂਲ ਰੂਪ ਵਿਚ ਚੁਲਕਾਣਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਜੀਆਰਪੀ ਵਿਚ ਸਬ-ਇੰਸਪੈਕਟਰ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੀਰਾਲਾਲ ਨੂੰ 3-4 ਸਾਲ ਪਹਿਲਾਂ ਸਮਾਲਖਾ ਚੌਕੀ ਤੋਂ ਅੰਬਾਲਾ ਭੇਜਿਆ ਗਿਆ ਸੀ।