ਲੁਧਿਆਣਾ : ਪਤੀ ਦੀ ਝਿੜਕ ਤੋਂ ਨਾਰਾਜ਼ ਹੋ ਕੇ ਪਤਨੀ ਨੇ ਚੁੱਕਿਆ ਖੌ.ਫਨਾਕ ਕਦਮ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ

0
584

ਲੁਧਿਆਣਾ, 7 ਫਰਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਤੀ ਦੀਆਂ ਝਿੜਕਾਂ ਤੋਂ ਨਾਰਾਜ਼ ਹੋ ਕੇ ਪਤਨੀ ਨੇ ਆਪਣੇ ਕਮਰੇ ‘ਚ ਜਾਨ ਦੇ ਦਿੱਤੀ। ਮ੍ਰਿਤਕਾ ਅਰਚਨਾ 26 ਦੀ ਸੀ ਤੇ ਉਸ ਦੀ 2 ਮਹੀਨਿਆਂ ਦੀ ਬੇਟੀ ਹੈ, ਜਿਸ ਨੂੰ ਉਸ ਨੇ ਗੁੱਸੇ ‘ਚ ਥੱਪੜ ਮਾਰ ਦਿੱਤਾ। ਇਸ ਕਾਰਨ ਉਸ ਦੇ ਪਤੀ ਨੇ ਉਸ ਨੂੰ ਝਿੜਕਿਆ ਤਾਂ ਵਿਆਹੁਤਾ ਨੇ ਖੌਫਨਾਕ ਕਦਮ ਚੁੱਕ ਲਿਆ। ਉਨ੍ਹਾਂ ਦਾ ਵਿਆਹ 14 ਮਹੀਨੇ ਪਹਿਲਾਂ ਹੋਇਆ ਸੀ।

ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦੀ ਕੁੱਟਮਾਰ ਕੀਤੀ ਗਈ ਹੈ। ਪੁਲਿਸ ਅਨੁਸਾਰ ਸਾਹਨੇਵਾਲ ਦੇ ਸਤਿਗੁਰੂ ਨਗਰ ਦੀ ਰਹਿਣ ਵਾਲੀ ਵਿਆਹੁਤਾ ਅਰਚਨਾ ਵੱਲੋਂ ਜਾਨ ਦੇਣ ਦਾ ਉਸ ਸਮੇਂ ਪਤਾ ਲੱਗਾ ਜਦੋਂ ਮ੍ਰਿਤਕਾ ਦਾ ਦਿਓਰ ਅੰਦਰ ਜਾ ਕੇ ਉਸ ਨੂੰ ਬੁਲਾਉਣ ਗਿਆ ਤਾਂ ਉਸ ਨੇ ਜਾਨ ਦੇ ਦਿੱਤੀ ਸੀ। ਉਸ ਨੇ ਤੁਰੰਤ ਆਪਣੇ ਭਰਾ ਅਤੇ ਪੁਲਿਸ ਨੂੰ ਸੂਚਿਤ ਕੀਤਾ।

ਪੁਲਿਸ ਨੇ ਔਰਤ ਦੇ ਪੇਕੇ ਪਰਿਵਾਰ ਨੂੰ ਸੂਚਨਾ ਦਿੱਤੀ। ਲੜਕੀ ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਬੇਟੀ ‘ਤੇ ਹਮਲਾ ਹੋਇਆ ਹੈ। ਲੜਾਈ ਤੋਂ ਬਾਅਦ ਉਸ ਦੀ ਧੀ ਦੀ ਮੌਤ ਹੋ ਗਈ। ਉਸ ਦਾ ਕਤਲ ਕਰ ਦਿੱਤਾ ਗਿਆ। ਥਾਣਾ ਸਾਹਨੇਵਾਲ ਦੇ ਜਾਂਚ ਅਧਿਕਾਰੀ ਏਐਸਆਈ ਰਾਮਾਮੂਰਤੀ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਸੰਨੀ ਕੁਮਾਰ ਮੋਬਾਇਲ ਰਿਪੇਅਰਿੰਗ ਦਾ ਕੰਮ ਕਰਦਾ ਹੈ।

ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ‘ਤੇ ਚਲਾ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਛੋਟੇ ਭਰਾ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਪਤਨੀ ਅਰਚਨਾ ਨੇ ਜਾਨ ਦੇ ਦਿੱਤੀ ਹੈ। ਬਿਆਨ ਦਰਜ ਕੀਤੇ ਜਾ ਰਹੇ ਹਨ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।