ਲੁਧਿਆਣਾ ‘ਚ ਪੁਸ਼ਪਿੰਦਰ ਸਿੰਘਲ ਬਣੇ ਭਾਜਪਾ ਦੇ ਜਿਲ੍ਹਾ ਪ੍ਰਧਾਨ

0
695

ਲੁਧਿਆਣਾ (ਸੰਦੀਪ ਮਾਹਨਾ). ਪੰਜਾਬ ਭਾਜਪਾ ਵਲੋਂ ਜਿਲਾ ਲੁਧਿਆਣਾ ਦੇ ਪ੍ਰਧਾਨ ਦੇ ਅਹੁੱਦੇ ਲਈ ਪਿਛਲੇ ਲੰਮੇ ਸਮੇਂ ਤੋਂ ਚਲ ਰਿਹਾ ਇੰਤਜਾਰ ਖ਼ਤਮ ਕਰ ਦਿੱਤਾ ਗਿਆ ਹੈ। ਜਿਲ੍ਹਾ ਪ੍ਰਧਾਨ ਦੇ ਤੋਰ ਤੇ ਪੁਸ਼ਪਿੰਦਰ ਸਿੰਘਲ ਦੀ ਨਿਯੁਕਤੀ ਕੀਤੀ ਗਈ ਹੈ। ਪੁਸ਼ਪਿੰਦਰ ਸਿੰਘਲ ਭਾਜਪਾ ਦੇ ਪੁਰਾਣੇ ਵਰਕਰ ਹਨ।

ਉਹ ਪਿਛਲੇ ਲੰਮੇ ਸਮੇਂ ਤੋਂ ਜਿਲ੍ਹਾ ਭਾਜਪਾ ‘ਚ ਵੱਖ-ਵੱਖ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੂੰ ਜਤਿੰਦਰ ਮਿੱਤਲ ਦੀ ਜਗ੍ਹਾ ਤੇ ਨਿਯੁਕਤ ਕੀਤਾ ਗਿਆ ਹੈ। ਜਿਲ੍ਹਾ ਪ੍ਰਧਾਨ ਦੇ ਅਹੁਦੇ ਲਈ ਪੁਸ਼ਪਿੰਦਰ ਸਿੰਘਲ ਤੋਂ ਇਲਾਵਾ ਕਮਲ ਚੇਤਲੀ, ਰਜਨੀਸ਼ ਧੀਮਾਨ ਅਤੇ ਆਰਡੀ ਸ਼ਰਮਾ ਵੀ ਦਾਅਵੇਦਾਰ ਸਨ।