CM ਮਾਨ ਦੇ ਘਰ ਮਾਰਚ ਮਹੀਨੇ ‘ਚ ਗੂੰਜਣਗੀਆਂ ਕਿਲਕਾਰੀਆਂ, ਖੁਦ ਦਿੱਤੀ ਜਾਣਕਾਰੀ, ਕਹੀ ਇਕ ਹੋਰ ਵੱਡੀ ਗੱਲ

0
262

ਚੰਡੀਗੜ੍ਹ/ਲੁਧਿਆਣਾ, 26 ਜਨਵਰੀ | ਦੇਸ਼ ਅੱਜ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿਚ ਝੰਡਾ ਲਹਿਰਾਇਆ। ਇਸ ਮੌਕੇ ਮੁੱਖ ਮੰਤਰੀ ਨੇ ਪੂਰੇ ਪੰਜਾਬ ਵਾਸੀਆਂ ਨੂੰ ਇਕ ਖੁਸ਼ਖਬਰੀ ਵੀ ਦਿੱਤੀ।

Who Is Dr Gurpreet Kaur Punjab CM Bhagwant Mann Set To Marry On July 7

CM ਮਾਨ ਨੇ ਕਿਹਾ ਕਿ ਮੇਰੇ ਘਰ ਮਾਰਚ ਵਿਚ ਖੁਸ਼ੀਆਂ ਆਉਣ ਵਾਲੀਆਂ ਹਨ। ਮੇਰੀ ਪਤਨੀ ਡਾ. ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਮੈਂ ਅਜੇ ਤੱਕ ਇਹ ਪਤਾ ਨਹੀਂ ਕੀਤਾ ਕਿ ਮੁੰਡਾ ਹੋਵੇਗਾ ਜਾਂ ਧੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਬੇਟਾ-ਧੀ ਵਿਚ ਫਰਕ ਨਹੀਂ ਸਮਝਣਾ ਚਾਹੀਦਾ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

 

ਉਨ੍ਹਾਂ ਕਿਹਾ ਕਿ ਜਿਹੜਾ ਵੀ ਬੱਚਾ ਆਏ ਤੰਦਰੁਸਤ ਆਵੇ ਕਿਉਂਕਿ ਤੰਦੁਰਸਤੀ ਸਭ ਤੋਂ ਵੱਡੀ ਨਿਆਮਤ ਹੈ। ਨਾਲ ਹੀ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਇਹ ਪਤਾ ਨਹੀਂ ਕਰਨਾ ਚਾਹੀਦਾ ਕਿ ਧੀ ਹੈ ਜਾਂ ਮੁੰਡਾ। CM ਮਾਨ ਨੇ ਕਿਹਾ ਕਿ ਨਾਰੀ ਸ਼ਕਤੀ ਦਾ ਸੰਕਲਪ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ‘ਤੇ ਚਲਾਇਆ ਜਾਵੇਗਾ।

https://www.facebook.com/reel/380815484599288