ਸ੍ਰੀ ਮੁਕਤਸਰ ਸਾਹਿਬ, 26 ਜਨਵਰੀ| ਸ੍ਰੀ ਮੁਕਤਸਰ ਸਾਹਿਬ ‘ਚ ਅੰਗੀਠੀ ‘ਚੋਂ ਨਿਕਲਣ ਵਾਲੇ ਧੂੰਏਂ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਪਰਿਵਾਰ ਦੇ ਹੋਰ ਮੈਂਬਰ ਵੀ ਉਲਟੀਆਂ ਅਤੇ ਦਸਤ ਤੋਂ ਪੀੜਤ ਹਨ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਸਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ।
ਮੁਹੰਮਦ ਮੁਸਤਾਕ (35) ਪਿਛਲੇ ਇਕ ਸਾਲ ਤੋਂ ਆਪਣੀ ਪਤਨੀ, 3 ਬੱਚਿਆਂ ਅਤੇ ਇੱਕ ਭਰਾ ਨਾਲ ਮੁਕਤਸਰ ਸਾਹਿਬ ਦੇ ਘਾਹ ਮੰਡੀ ਚੌਕ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਮ੍ਰਿਤਕ ਮੁਹੰਮਦ ਮੁਸਤਾਕ ਦੀ ਪਤਨੀ ਸਬੀਨਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੇ ਆਪਣੇ ਕਮਰੇ ਵਿਚ ਅੰਗੀਠੀ ਜਗਾਈ ਸੀ ਪਰ ਉਸ ਵਿਚ ਧੂੰਆਂ ਨਹੀਂ ਸੀ।
ਸਵੇਰੇ ਉਸ ਦਾ ਪਤੀ ਤੇ ਉਸ ਦਾ ਜੀਜਾ ਜਾਗਿਆ ਨਹੀਂ। ਉਨ੍ਹਾਂ ਨੂੰ ਉਠਾਇਆ ਗਿਆ। ਪਰ ਉਹ ਉਠੇ ਨਹੀਂ। ਦੋਵਾਂ ਦੇ ਸਰੀਰ ਬਿਲਕੁਲ ਠੰਢੇ ਹੋ ਚੁੱਕੇ ਸਨ ਤਾਂ ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਨੂੰ ਆਵਾਜ਼ ਮਾਰੀ ਤਾਂ ਉਨ੍ਹਾਂ ਨੇ ਆ ਕੇ ਦੇਖਿਆ ਕਿ ਦੋਵੇਂ ਭਰਾ ਮਰ ਗਏ ਸਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੂੰ ਸੂਚਨਾ ਮਿਲੀ ਕਿ ਲੋਕ ਅੰਗੀਠੀ ਬਾਲ ਕੇ ਸੁੱਤੇ ਹੋਏ ਸਨ, ਜਿਸ ਵਿੱਚ ਮੁਹੰਮਦ ਮੁਸਤਾਕ, ਮੁਹੰਮਦ ਇਰਫਾਨ, ਮੁਹੰਮਦ ਮੁਸਤਾਕ ਦੀ ਪਤਨੀ ਅਤੇ 2 ਬੱਚੇ ਮੌਜੂਦ ਸਨ।