ਕੋਈ ਜਾਵੇ, ਜਾਂ ਨਾ ਜਾਵੇ, ਮੈਨੂੰ ਫਰਕ ਨੀ ਪੈਂਦਾ, ਮੈਂ ਜਾਣਾ ਮਤਲਬ ਜਾਣਾ : ਹਰਭਜਨ ਸਿੰਘ

0
142

ਜਲੰਧਰ, 20 ਜਨਵਰੀ|  ਅਯੁੱਧਿਆ ‘ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ‘ਚ ਹੁਣ ਸਿਰਫ਼ ਦੋ ਦਿਨ ਬਾਕੀ ਹਨ। ਹਾਲਾਂਕਿ ਕਾਂਗਰਸ ਨੇ ਇਸ ਨੂੰ ਭਾਜਪਾ ਦੀ ਸਿਆਸੀ ਘਟਨਾ ਦੱਸਦਿਆਂ ਇੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਜਦੋਂਕਿ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ ਕਿਹਾ ਕਿ ਜੋ ਨਹੀਂ ਜਾਣਾ ਚਾਹੁੰਦਾ, ਉਹ ਨਾ ਜਾਵੇ, ਮੈਂ ਜਾਵਾਂਗਾ।

ਹਰਭਜਨ ਸਿੰਘ ਆਪ ਤੋਂ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਹੋਣ ਜਾਂ ਨਾ ਜਾਣ ਦੇ ਫੈਸਲਿਆਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘ਕੌਣ ਕੀ ਕਹਿੰਦਾ ਹੈ, ਇਹ ਬਹੁਤ ਵੱਖਰੀ ਗੱਲ ਹੈ। ਜੋ ਸੱਚ ਹੈ, ਉਹ ਤਾਂ ਇਹ ਹੈ ਕਿ ਮੰਦਰ ਬਣ ਗਿਆ ਹੈ ਅਤੇ ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਸਾਡੇ ਸਮਿਆਂ ਵਿੱਚ ਅਜਿਹਾ ਹੋ ਰਿਹਾ ਹੈ। ਸਾਨੂੰ ਉੱਥੇ ਜਾਣਾ ਚਾਹੀਦਾ ਹੈ। ਕੋਈ ਜਾਵੇ ਜਾਂ ਨਾ ਜਾਵੇ, ਮੈਨੂੰ ਰੱਬ ‘ਤੇ ਭਰੋਸਾ ਹੈ, ਵਿਸ਼ਵਾਸ ਹੈ ਤਾਂ ਮੈਂ ਜਾਵਾਂਗਾ।

ਹਰਭਜਨ ਨੇ ਕਿਹਾ, ‘ਕੋਈ ਪਾਰਟੀ ਜਾਵੇ ਜਾਂ ਨਾ ਜਾਵੇ। ਪਰ ਮੇਰਾ ਆਪਣਾ ਸਟੈਂਡ ਹੈ। ਮੈਂ ਰੱਬ ਨੂੰ ਮੰਨਦਾ ਹਾਂ। ਕਾਂਗਰਸ ਨੇ ਜਾਣਾ ਹੈ ਤਾਂ ਜਾਏ, ਨਹੀਂ ਜਾਣਾ ਤਾਂ ਨਾ ਜਾਏ, ਜਿਸ ਨੇ ਨਹੀਂ ਜਾਣਾ ਨਾ ਜਾਏ। ਜਿਨ੍ਹਾਂ ਨੂੰ ਮੇਰੇ ਜਾਣ ਨਾਲ ਦਿੱਕਤ ਹੈ ਤਾਂ ਉਨ੍ਹਾਂ ਨੂੰ ਜੋ ਕਰਨਾ ਹੈ ਕਰੇ।ਪਰ ਮੈਂ ਜ਼ਰੂਰ ਜਾਵਾਂਗਾ। ਇਸ ਲਈ ਮੈਂ ਜ਼ਰੂਰ ਅਸ਼ੀਰਵਾਦ ਲੈਣ ਜਾਵਾਂਗਾ।