ਬ੍ਰੇਕਿੰਗ : ਮੋਹਾਲੀ ‘ਚ ਕੇਟਰਿੰਗ ਦੇ ਗੋਦਾਮ ‘ਚ ਸਿਲੰਡਰ ਫ.ਟਣ ਨਾਲ ਡਿੱਗਿਆ ਲੈਂਟਰ, 1 ਨੌਜਵਾਨ ਦੀ ਮੌ.ਤ, 2 ਗੰਭੀਰ

0
708



ਜਾਣਕਾਰੀ ਅਨੁਸਾਰ ਇਹ ਕੇਟਰਿੰਗ ਗੋਦਾਮ ਇਕ ਔਰਤ ਦੀ ਮਲਕੀਅਤ ਦੱਸਿਆ ਜਾ ਰਿਹਾ ਹੈ। ਇਥੇ ਕਾਫੀ ਜ਼ਿਆਦਾ ਸਿਲੰਡਰ ਰੱਖੇ ਹੋਏ ਸਨ ਜਿਨ੍ਹਾਂ ਵਿਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਤੇ ਸਿਲੰਡਰ ਫਟ ਗਏ। ਹਾਦਸੇ ‘ਚ ਕੁੱਲ 3 ਲੋਕ ਜ਼ਖਮੀ ਹੋਏ ਜਿਨ੍ਹਾਂ ‘ਚ 2 ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ।

ਮੋਹਾਲੀ ਦੇ ਪਿੰਡ ਟੀਡਾ ‘ਚ ਇਹ ਘਟਨਾ ਵਾਪਰੀ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੋਦਾਮ ਅੰਦਰ ਮੌਜੂਦ ਲੋਕ ਇਕ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਵਿਚ ਗੈਸ ਭਰ ਰਹੇ ਸਨ। ਇਸ ਦੌਰਾਨ ਸਿਲੰਡਰ ਫਟ ਗਏ। ਗੋਦਾਮ ਅੰਦਰ ਕਈ ਹੋਰ ਸਿਲੰਡਰ ਰੱਖੇ ਹੋਏ ਸਨ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/600990162170330

ਹਾਦਸੇ ਦੇ ਸਮੇਂ ਗੋਦਾਮ ਅੰਦਰ ਸਿਰਫ਼ 4 ਲੋਕ ਮੌਜੂਦ ਸਨ। ਇਹ ਲੋਕ ਇਥੇ ਹੀ ਰਹਿੰਦੇ ਹਨ। ਇਸ ਮਾਮਲੇ ‘ਚ ਮ੍ਰਿਤਕ ਅਤੇ 2 ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਜਦਕਿ ਗੋਦਾਮ ਦਾ ਮਾਲਕ ਅਜੇ ਤੱਕ ਪੁਲਿਸ ਦੇ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਦੀ ਪਛਾਣ ਦਾ ਪਤਾ ਲੱਗੇਗਾ। ਉਧਰ ਡੀਐਸਪੀ ਖਰੜ-2 ਧਰਮਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)