ਝਾਕੀ ਰੇੜਕਾ : ਰੱਖਿਆ ਮੰਤਰਾਲੇ ਵੱਲੋਂ ਜਾਰੀ ਸਪੱਸ਼ਟੀਕਰਨ ਤੋਂ ਬਾਅਦ CM ਮਾਨ ਨੇ ਦਿੱਤਾ ਵੱਡਾ ਬਿਆਨ

0
1861

ਚੰਡੀਗੜ੍ਹ, 31 ਦਸੰਬਰ|  26 ਜਨਵਰੀ ਨੂੰ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਦਾ ਰੇੜਕਾ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਗਣਤੰਤਰ ਦਿਵਸ ਉਤੇ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਉਤੇ ਕੇਂਦਰ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੀ ਝਾਕੀ ਉਨ੍ਹਾਂ ਦੀ ਥੀਮ ਨਾਲ ਮੈਚ ਨਹੀਂ ਕਰਦੀ, ਇਸ ਕਰਕੇ ਅਸੀਂ ਉਸਨੂੰ ਸ਼ਾਮਲ ਨਹੀਂ ਕੀਤਾ

ਹੁਣ 26 ਜਨਵਰੀ ਦੀ ਪਰੇਡ ‘ਚ ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨ ਸਬੰਧੀ ਰੱਖਿਆ ਮੰਤਰਾਲੇ ਵੱਲੋਂ ਦਿੱਤੇ ਸਪੱਸ਼ਟੀਕਰਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ।

ਉਨ੍ਹਾਂ ਆਪਣੇ ਐਕਸ ਹੈਂਡਲ ‘ਤੇ ਟਵੀਟ ਕਰ ਕੇ ਕਿਹਾ, ‘ਅਸੀਂ ਸਾਡੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਊਧਮ ਸਿੰਘ, ਮਾਈ ਭਾਗੋ ..ਕਰਤਾਰ ਸਰਾਭੇ..ਗਦਰੀ ਬਾਬੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ rejected categories ‘ਚ ਨਹੀਂ ਭੇਜਣਾ ..ਇਹ ਸਾਡੇ ਹੀਰੋ ਨੇ ..ਇਨ੍ਹਾਂ ਦਾ ਮਾਣ ਸਨਮਾਨ ਕਰਨਾ ਅਸੀਂ ਜਾਣਦੇ ਹਾਂ ..ਭਾਜਪਾ ਦੀ NOC ਦੀ ਲੋੜ ਨਹੀਂ ..’