ਪੰਜਾਬ ‘ਚ ਠੰਡ ਨੇ ਕੰਬਾਏ ਲੋਕ : ਮੌਸਮ ਵਿਭਾਗ ਨੇ 16 ਜ਼ਿਲ੍ਹਿਆਂ ਲਈ ਜਾਰੀ ਕੀਤਾ ਇਹ ਅਲਰਟ

0
614

ਚੰਡੀਗੜ੍ਹ, 30 ਦਸੰਬਰ | ਉੱਤਰੀ ਭਾਰਤ ਧੁੰਦ ਦੀ ਲਪੇਟ ‘ਚ ਹੈ। ਦਿਨ ਦੇ ਸਮੇਂ ਵੀ ਧੁੰਦ ਪੈਣ ਕਾਰਨ ਕੜਾਕੇ ਦੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਨਾਲ ਸੜਕ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਪਈ ਹੈ। ਧੁੰਦ ਕਾਰਨ ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ 14 ਅਤੇ ਅੰਮ੍ਰਿਤਸਰ ਤੋਂ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਸ਼ਨੀਵਾਰ ਸਵੇਰੇ 9 ਵਜੇ ਤੋਂ ਪਹਿਲਾਂ ਦੀਆਂ 4 ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ।

Why Punjab, Haryana are blanketed in fog while Delhi is clear | Latest News India - Hindustan Times

ਪੰਜਾਬ ਵਿਚ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਬਠਿੰਡਾ ਸ਼ੁੱਕਰਵਾਰ ਨੂੰ ਕੋਲਡ ਡੇ ਰਿਹਾ। ਮੌਸਮ ਵਿਭਾਗ ਨੇ ਸ਼ਨੀਵਾਰ ਤੇ ਐਤਵਾਰ ਨੂੰ ਵੀ ਪੰਜਾਬ ਦੇ ਕਈ ਸ਼ਹਿਰਾਂ ਵਿਚ ਕੋਲਡ ਡੇ ਰਹਿਣ ਦਾ ਅਲਰਟ ਜਾਰੀ ਕਰ ਦਿੱਤਾ ਹੈ ਤੇ ਨਾਲ ਹੀ ਅਗਲੇ ਦੋ ਦਿਨਾਂ ਵਿਚ ਕੋਹਰੇ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਲਈ ਸੰਘਣੀ ਧੁੰਦ ਦਾ ਰੈੱਡ ਅਲਰਟ, ਐੈਤਵਾਰ ਨੂੰ ਓਰੈਂਜ ਅਲਰਟ ਤੇ 1 ਤੇ 2 ਜਨਵਰੀ 2024 ਲਈ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

ਦੂਜੇ ਪਾਸੇ ਅੰਮ੍ਰਿਤਸਰ, ਚੰਡੀਗੜ੍ਹ ਤੇ ਨਵੀਂ ਦਿੱਲੀ ਤੋਂ ਘਰੇਲੂ ਤੇ ਕੌਮਾਂਤਰੀ ਮਿਲਾ ਕੇ 250 ਉਡਾਣਾਂ ਪ੍ਰਭਾਵਿਤ ਹੋਈਆਂ ਤੇ ਕੁਝ ਵਿਚ ਤਿੰਨ ਘੰਟੇ ਤੱਕ ਦੀ ਦੇਰੀ ਹੋਈ। ਇਹੀ ਹਾਲ ਪੰਜਾਬ ਤੋਂ ਦਿੱਲੀ ਆਉਣ ਤੇ ਜਾਣ ਵਾਲੀਆਂ 125 ਟ੍ਰੇਨਾਂ ਦਾ ਹੋਇਆ। ਸ਼ੁੱਕਰਵਾਰ ਨੂੰ ਕੁਝ ਟ੍ਰੇਨਾਂ ਤਾਂ 12 ਘੰਟੇ ਦੀ ਦੇਰੀ ਨਾਲ ਚੱਲੀਆਂ।