ਲਾਰੈਂਸ ਤੇ ਗੋਲਡੀ ਬਰਾੜ ਗੈਂਗ ਦਾ ਸਰਗਣਾ ਕਾਬੂ, ਕਈ ਕੇਸਾਂ ‘ਚ ਭਗੌੜਾ ਚੱਲ ਰਿਹਾ ਸੀ ਵਿਕਰਮਜੀਤ

0
515

ਚੰਡੀਗੜ੍ਹ, 28 ਦਸੰਬਰ| AGTF ਪੰਜਾਬ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸਰਗਣਾ ਵਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿੱਕੀ ਨੂੰ ਇੱਕ ਵਿਦੇਸ਼ੀ ਅਧਾਰਤ ਹੈਂਡਲਰ ਦੁਆਰਾ ਵਿਰੋਧੀ ਗਿਰੋਹ ਦੇ ਮੈਂਬਰ ਨੂੰ ਖ਼ਤਮ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਹ ਹਥਿਆਰਾਂ ਅਤੇ ਨਸ਼ਿਆਂ ਦੀ ਸਰਹੱਦ ਪਾਰ ਤੋਂ ਤਸਕਰੀ ਵਿਚ ਵੀ ਸ਼ਾਮਲ ਸੀ।

ਵਿਕਰਮਜੀਤ ਦਾ ਅਪਰਾਧਿਕ ਪਿਛੋਕੜ ਹੈ। ਉਸ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਕਰੀਬ 20 ਕੇਸ ਦਰਜ ਹਨ। ਵਿਕਰਮਜੀਤ 2018 ਵਿਚ ਰਾਜਸਥਾਨ ਦੇ ਗੰਗਾਨਗਰ ਵਿਚ ਇੱਕ ਜਿਮ ਵਿਚ ਆਪਣੇ ਵਿਰੋਧੀ ਜੌਰਡਨ ਦੇ ਸਨਸਨੀਖੇਜ਼ ਕਤਲ ਵਿਚ ਮ੍ਰਿਤਕ ਗੈਂਗਸਟਰ ਅੰਕਿਤ ਭਾਦੂ ਦੇ ਸ਼ੂਟਰਾਂ/ਸਹਿ-ਦੋਸ਼ੀਆਂ ਵਿਚੋਂ ਇੱਕ ਸੀ। ਇਸ ਦੇ ਨਾਲ ਹੀ ਉਸ ਕੋਲੋਂ ਇੱਕ ਚੀਨੀ ਪਿਸਤੌਲ ਸਮੇਤ 8 ਜਿੰਦਾ ਕਾਰਤੂਸ ਅਤੇ ਇੱਕ ਟੋਇਟਾ ਫਾਰਚੂਨਰ ਗੱਡੀ ਬਰਾਮਦ ਹੋਈ ਹੈ।