ਚੰਡੀਗੜ੍ਹ, 25 ਦਸੰਬਰ| ਚੰਡੀਗੜ੍ਹ ਦੇ ਧਨਾਸ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਇਕ ਭਰਾ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ।
ਜਾਣਕਾਰੀ ਅਨੁੁਸਾਰ ਦੋਵੇਂ ਭਰਾ ਰਲ਼ ਕੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਵੱਡੇ ਭਰਾ ਨੇ ਆਪਣੀ ਮਾਂ ਬਾਰੇ ਕੁਝ ਅਪਸ਼ਬਦ ਬੋਲੇ, ਜਿਸ ਨੂੰ ਛੋਟਾ ਭਰਾ ਬਰਦਾਸ਼ਤ ਨਹੀਂ ਕਰ ਸਕਿਆ, ਇਸੇ ਗੱਲ ਨੂੰ ਲੈ ਕੇ ਦੋਵਾਂ ਭਰਾਵਾਂ ਵਿਚਾਲੇ ਬਹਿਸ ਹੋ ਗਈ।
ਇਸੇ ਤਕਰਾਰ ਵਿਚਾਲੇ ਛੋਟੇ ਭਰਾ ਨੇ ਵੱਡੇ ਨੂੰ ਧੱਕਾ ਮਾਰ ਦਿੱਤਾ, ਜਿਸ ਕਾਰਨ ਉਸਦੇ ਸਿਰ ਵਿਚ ਗੰਭੀਰ ਸੱਟ ਲੱਗ ਗਈ ਤੇ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ।