ਮਾਨਸਾ . ਸਥਾਨਕ ਸ਼ਹਿਰ ਜੋਗਾ ਦੇ ਪੀ ਐੱਚ ਸੀ ਹਸਪਤਾਲ ਵਿਖੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਲੱਛਣਾਂ ਬਾਰੇ ਤੇ ਸੁਚੇਤ ਰਹਿਣ ਸਬੰਧੀ ਮੈਡੀਕਲ ਪ੍ਰਰੈਕਟੀਸ਼ਨਜ਼ ਐਸੋਸੀਏਸ਼ਨ ਬਲਾਕ ਜੋਗਾ ਦੇ ਮੈਂਬਰਾਂ ਨਾਲ ਮੀਟਿੰਗ ਕਰ ਕੇ ਜਾਗਰੂਕ ਕੀਤਾ ਗਿਆ। ਸਿਹਤ ਵਿਭਾਗ ਦੇ ਐੱਸਐੱਮਓ ਡਾ. ਨਵਜੋਤਪਾਲ ਸਿੰਘ ਭੁੱਲਰ ਖਿਆਲਾ ਦੀਆਂ ਹਦਾਇਤਾਂ ਅਨੁਸਾਰ ਡਾ ਨਿਸ਼ਾਂਤ ਸੋਹਲ ਮੈਡੀਕਲ ਅਫ਼ਸਰ ਜੋਗਾ ਦੀ ਅਗਵਾਈ ਹੇਠ ਬਲਾਕ ਜੋਗਾ ਦੇ ਸਮੂਹ ਮੈਡੀਕਲ ਪ੍ਰਰੈਕਟੀਸ਼ਨਰਜ਼ ਨੂੰ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜਿਸ ਵਿਚ ਬੋਲਦਿਆਂ ਸਿਹਤ ਵਿਭਾਗ ਦੇ ਇੰਸਪੈਕਟਰ ਡਾਕਟਰ ਜਗਦੀਸ਼ ਸਿੰਘ ਪੱਖੋ ਕਲਾਂ ਨੇ ਕਿਹਾ ਕਿ ਨੋਵਲ ਕੋਰੋਨਾ ਵਾਰਿਸ ਚੀਨ ਦੇਸ਼ ਦੇ ਵੁਹਾਨ ਦੁੱਬੇ ਸ਼ਹਿਰ ਵਿੱਚ 12 ਦਸੰਬਰ 2019 ਨੂੰ ਪਹਿਲੀ ਵਾਰ ਪਾਇਆ ਗਿਆ। ਜਿਸ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋਣ ਦੇ ਨਾਲ ਨਾਲ ਲੱਖਾਂ ਲੋਕ ਇਸ ਨਾਲ ਪ੍ਰਭਾਵਿਤ ਹੋਏ। ਹੁਣ ਇਹ ਬਿਮਾਰੀ ਲੱਗਭੱਗ ਸਾਰੇ ਦੇਸਾਂ ਵਿੱਚ ਫੈਲ ਚੁੱਕੀ ਹੈ। ਇਸ ਬਿਮਾਰੀ ਦੇ ਲੱਛਣ ਖਾਂਸੀ ਜ਼ੁਕਾਮ ਤੇਜ਼ ਬੁਖ਼ਾਰ ਿਛੱਕਾਂ ਲੱਗਣੀਆਂ ਸਾਹ ਲੈਣ ਵਿੱਚ ਦਿੱਕਤਾਂ ਹੋਣ ਲੱਗ ਜਾਂਦੀਆਂ ਹਨ।
ਜਿਸ ਨਾਲ ਇਸ ਤੋਂ ਪ੍ਰਭਾਵਿਤ ਮਰੀਜ਼ ਨੂੰ ਤਰੁੰਤ ਸਿਹਤ ਸੇਵਾਵਾਂ ਮੈਡੀਕਲ ਦੀ ਜ਼ਰੂਰਤ ਪੈਂਦੀ ਹੈ ਭਾਵੇਂ ਕਿ ਇਸ ਦਾ ਕੋਈ ਪੱਕਾ ਇਲਾਜ ਨਹੀਂ ਪਰ ਫਿਰ ਵੀ ਰੋਕਥਾਮ ਲਈ ਬਚਾਅ ਜ਼ਰੂਰੀ ਹੈ। ਇਸ ਸਮੇਂ ਮੈਡੀਕਲ ਪ੍ਰਰੈਕਟੀਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ ਰਘਵੀਰ ਚੰਦ ਸ਼ਰਮਾ ਨੇ ਕਿਹਾ ਕਿ ਸਾਨੂੰ ਭਿਆਨਕ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਰੱਖਣ ਲਈ ਖੰਘਦੇ ਸਮੇਂ ਿਛੱਕਦੇ ਸਮੇਂ ਸਾਨੂੰ ਮਾਸਿਕ ਰੁਮਾਲ ਸਾਫ ਕੱਪੜੇ ਨਾਲ ਆਪਣੇ ਮੂੰਹ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਵਾਰ ਵਾਰ ਸਾਬਣ ਨਾਲ ਜਰਮ ਰੋਧਿਕ ਤਰਲ ਪਦਾਰਥ ਨਾਲ ਹੱਥ ਧੋਣੇ ਚਾਹੀਦੇ ਹਨ। ਇਸ ਮੀਟਿੰਗ ਵਿੱਚ ਹਰਪ੍ਰਰੀਤ ਕੌਰ, ਕਰਮਜੀਤ ਕੌਰ ਅਤੇ ਬਲਾਕ ਪ੍ਰਧਾਨ ਡਾ ਗੁਰਵਿੰਦਰ ਸਿੰਘ ਜੋਗਾ ਨੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਏਰੀਏ ਵਿੱਚ ਕੋਈ ਵੀ ਐਨ ਆਰ ਆਈ ਬਾਹਰਲੇ ਦੇਸ਼ ਤੋਂ ਵਾਪਿਸ ਪਰਤਦਾ ਹੈ ਤਾਂ ਉਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਤੁਰੰਤ ਦਿੱਤੀ ਜਾਵੇ ਤਾਂ ਜੋ ਉਸ ਦੀ ਦੇਖ ਰੇਖ ਕੀਤੀ ਜਾਵੇ ਅਤੇ ਆਮ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਸਮੇਂ ਮੈਡੀਕਲ ਪ੍ਰਰੈਕਟਿਸ ਸੈਸ਼ਨ ਦੇ ਮੈਂਬਰ ਡਾਕਟਰ ਅਮਰੀਕ ਸਿੰਘ, ਗਗਨਦੀਪ ਸਿੰਘ ਜੋਗਾ, ਬਿੱਕਰ ਸਿੰਘ, ਮੱਖਣ ਸਿੰਘ, ਮੰਦਰ ਸਿੰਘ, ਜੱਗਾ ਸਿੰਘ, ਹਰਵਿੰਦਰ ਕਾਲੂ ਆਦਿ ਹਾਜ਼ਰ ਸਨ।