ਅੰਮ੍ਰਿਤਸਰ, 16 ਦਸੰਬਰ | ਅੰਮ੍ਰਿਤਸਰ ਵਿਚ ਸ਼੍ਰੀ ਜਗਨਨਾਥ ਰੱਥ ਯਾਤਰਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਪਰ ਇਸ ਵਾਰ ਰੱਥ ਯਾਤਰਾ ਵਿਚ ਚੋਰਾਂ ਦੀ ਪੂਰੀ ਤਰ੍ਹਾਂ ਚਾਂਦੀ ਰਹੀ ਅਤੇ ਕਈ ਔਰਤਾਂ ਦੇ ਫੋਨ ਚੋਰੀ ਹੋ ਗਏ। ਇਕ ਲੜਕੀ ਦਾ ਆਈਫੋਨ ਅਤੇ ਕਈਆਂ ਦੇ ਐਂਡਰਾਇਡ ਫੋਨ ਸਨ। ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਯਾਤਰਾ ਦੌਰਾਨ ਪੁਲਿਸ ਅਧਿਕਾਰੀ ਨੇ ਫੜ ਗਿਆ।
ਨੌਜਵਾਨ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ ਤੇ ਉਸ ਦੇ ਬਾਕੀ ਸਾਥੀ ਭੀੜ ‘ਚ ਭੱਜਣ ‘ਚ ਕਾਮਯਾਬ ਹੋ ਗਏ। ਉਥੇ ਹੀ ਫੜੇ ਗਏ ਚੋਰ ਦਾ ਕਹਿਣਾ ਹੈ ਕਿ ਉਸਦੇ ਦੋਸਤ ਦਾ ਫ਼ੋਨ ਹੈ ਪਰ ਪੁਲਿਸ ਅਧਿਕਾਰੀ ਪੁੱਛਗਿੱਛ ਲਈ ਉਸਨੂੰ ਆਪਣੇ ਨਾਲ ਲੈ ਗਏ।
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)








































