ਉਤਰ ਪ੍ਰਦੇਸ਼ : ਨਾਬਾਲਿਗਾ ਨਾਲ ਜਬਰ-ਜ਼ਨਾਹ ਦੇ ਮਾਮਲੇ ‘ਚ ਭਾਜਪਾ ਵਿਧਾਇਕ ਨੂੰ 25 ਸਾਲ ਦੀ ਸੁਣਾਈ ਸਜ਼ਾ

0
536

ਉੱਤਰ ਪ੍ਰਦੇਸ਼/ਸੋਨਭੱਦਰ, 15 ਦਸੰਬਰ। ਉੱਤਰ ਪ੍ਰਦੇਸ਼ ਦੇ ਸੋਨਭੱਦਰ ਤੋਂ ਭਾਜਪਾ ਦੇ ਵਿਧਾਇਕ ਰਾਮਦੁਲਾਰ ਗੋਂਡ ਨੂੰ ਇਕ ਨਾਬਲਿਗਾ ਨਾਲ ਬਲਾਤਕਾਰ ਦੇ ਮਾਮਲੇ ਵਿਚ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਭਾਜਪਾ ਵਿਧਾਇਕ ਰਾਮਦੁਲਾਰ ਗੋਂਡ ਨੂੰ 25 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨੇ ਦੀ ਰਕਮ ਪੀੜਤ ਨੂੰ ਮਿਲੇਗੀ।

15 வயது சிறுமி பாலியல் வன்கொடுமை வழக்கு.. பாஜக எம்.எல்.ஏ. குற்றவாளி..  நீதிமன்றம் பரபரப்பு தீர்ப்பு!

ਸੋਨਭੱਦਰ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਇਹ ਫੈਸਲਾ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ‘ਚ ਦਿੱਤਾ ਹੈ। ਨਵੰਬਰ 2014 ਵਿਚ ਮੇਅਰਪੁਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ ਅਤੇ 8 ਸਾਲਾਂ ਦੀ ਲੰਮੀ ਸੁਣਵਾਈ ਤੋਂ ਬਾਅਦ ਫੈਸਲਾ ਆਇਆ ਹੈ।

ਦੱਸ ਦਈਏ ਕਿ ਸਾਲ 2014 ‘ਚ ਬਲਾਤਕਾਰ ਕਰਨ ਦਾ ਦੋਸ਼ ਲੱਗਾ ਸੀ। ਭਾਜਪਾ ਵਿਧਾਇਕ ਰਾਮਦੁਲਾਰ ਗੋਂਡ ਨੂੰ ਇਸ ਮਾਮਲੇ ਵਿਚ 12 ਦਸੰਬਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਅੱਜ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਮੰਗਲਵਾਰ ਨੂੰ ਸੁਣਵਾਈ ਤੋਂ ਬਾਅਦ ਕੋਰਟ ਦੇ ਜੱਜ ਅਹਿਸਾਨਉੱਲ੍ਹਾ ਖਾਨ ਨੇ ਸਜ਼ਾ ਲਈ 15 ਦਸੰਬਰ ਦੀ ਤਰੀਕ ਤੈਅ ਕੀਤੀ ਸੀ।