ਅੰਮ੍ਰਿਤਸਰ, 14 ਦਸੰਬਰ| ਮਾਮਲਾ ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੇ ਪਿੰਡ ਰਣਗੜ੍ਹ ਦਾ ਹੈ, ਜਿਥੇ ਸਿਆਸੀ ਰੰਜਿਸ਼ ਦੇ ਚਲਦੇ ਦੋ ਭਰਾਵਾਂ ਦੇ ਗੋਲੀ ਲੱਗਣ ਦੀ ਸੂਚਨਾ ਮਿਲੀ ਹੈ, ਜਿਸ ਵਿਚ ਵੱਡੇ ਭਰਾ ਦੇ ਲੱਤ ਵਿਚ ਗੋਲੀ ਲੱਗੀ ਹੈ, ਜੋ ਅੰਮ੍ਰਿਤਸਰ ਦੇ ਸਿਵਲ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਅਤੇ ਛੋਟੇ ਭਰਾ ਦੇ ਪੇਟ ਵਿਚ ਗੋਲੀ ਲੱਗਣ ਕਾਰਨ ਨਿੱਜੀ ਹਸਪਤਾਲ ਵਿਚ ਸੀਰੀਅਸ ਹਾਲਤ ਵਿਚ ਹੈ।
ਇਸ ਸਬੰਧੀ ਗੋਲੀ ਦਾ ਸ਼ਿਕਾਰ ਬਿਕਰਮ ਸਿੰਘ ਅਤੇ ਉਸਦੇ ਬੇਟੇ ਸ਼ਮਸ਼ੇਰ ਨੇ ਦੱਸਿਆ ਕਿ ਸਿਆਸੀ ਰੰਜਿਸ਼ ਦੇ ਚਲਦੇ ਪਹਿਲਾਂ ਪਿੰਡ ਦੇ ਸਰਪੰਚ ਬੱਬੀ ਅਤੇ ਉਸਦੇ ਬੇਟੇ ਦੇ ਨਾਲ ਬਿਜਲੀ ਵਿਭਾਗ ਦੇ ਮੁਲਾਜ਼ਮ ਕਰਮਜੀਤ ਸਿੰਘ ਵਲੋਂ ਸਾਡੇ ਘਰ ਆ ਕੇ ਤੋੜ-ਭੰਨ ਕੀਤੀ ਗਈ ਅਤੇ ਜਦੋਂ ਅਸੀਂ ਉਨ੍ਹਾਂ ਦੇ ਘਰ ਗੱਲਬਾਤ ਕਰਨ ਗਏ ਤਾਂ ਉਨ੍ਹਾਂ ਵਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ।
ਇਸ ਗੋਲ਼ੀਬਾਰੀ ਵਿਚ ਇਕ ਗੋਲੀ ਵੱਡੇ ਭਰਾ ਦੇ ਲੱਤ ‘ਚ ਲੱਗੀ ਤੇ ਦੂਜੇ ਦੇ ਪੇਟ ਵਿਚ। ਵੱਡੇ ਭਰਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦੋਂਕਿ ਛੋਟੇ ਦੀ ਇਕ ਨਿੱਜੀ ਹਸਪਤਾਲ ਵਿਚ ਹਾਲਤ ਗੰਭੀਰ ਹੈ।
ਪੀੜਤ ਪਰਿਵਾਰ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ।