ਨਵੀਂ ਦਿੱਲੀ, 11 ਦਸੰਬਰ| ਸਿਆਚਿਨ ਗਲੇਸ਼ੀਅਰ ਵਿੱਚ ਫੌਜ ਦੀ ਆਪ੍ਰੇਸ਼ਨਲ ਪੋਸਟ ‘ਤੇ ਪਹਿਲੀ ਵਾਰ ਮਹਿਲਾ ਮੈਡੀਕਲ ਅਫਸਰ ਦੀ ਤਾਇਨਾਤੀ ਕੀਤੀ ਗਈ ਹੈ। ਕੈਪਟਨ ਫਾਤਿਮਾ ਵਸੀਮ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੀ ਪੋਸਟ 15 ਹਜ਼ਾਰ 200 ਫੁੱਟ ਦੀ ਉਚਾਈ ‘ਤੇ ਹੋਵੇਗੀ।
ਸੋਸ਼ਲ ਮੀਡੀਆ ‘ਤੇ ਫੌਜ ਦੇ ਫਾਇਰ ਐਂਡ ਫਿਊਰੀ ਕੋਰ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਫਾਇਰ ਐਂਡ ਫਿਊਰੀ ਕੋਰ ਨੇ ਇੱਕ ਵੀਡੀਓ ਜਾਰੀ ਕੀਤੀ, ਜਿਸ ਵਿੱਚ ਸਿਆਚਿਨ ਬੈਟਲ ਸਕੂਲ ਵਿੱਚ ਫਾਤਿਮਾ ਟ੍ਰੇਨਿੰਗ ਲੈਂਦੀ ਦਿਖਾਈ ਦਿੱਤੀ।
ਫਾਇਰ ਐਂਡ ਫਿਊਰੀ ਕਾਰਪਸ ਨੂੰ ਅਧਿਕਾਰਿਕ ਤੌਰ ‘ਤੇ 14ਵਾਂ ਕਾਰਪਸ ਕਿਹਾ ਜਾਂਦਾ ਹੈ। ਇਸਦਾ ਹੈੱਡਕੁਆਰਟਰ ਲੇਹ ਵਿੱਚ ਹੈ। ਇਸਦੀ ਤਾਇਨਾਤੀ ਚੀਨ-ਪਾਕਿਸਤਾਨ ਦੀਆਂ ਸਰਹੱਦਾਂ ‘ਤੇ ਹੁੰਦੀ ਹੈ। ਨਾਲ ਹੀ ਇਹ ਸਿਆਚਿਨ ਗਲੇਸ਼ੀਅਰ ਦੀ ਰਾਖੀ ਕਰਦੇ ਹਨ। ਦੱਸ ਦੇਈਏ ਕਿ ਸਿਆਚਿਨ ਗਲੇਸ਼ੀਅਰ ਭਾਰਤ-ਪਾਕਿ ਬਾਰਡਰ ਨੇੜੇ ਕਰੀਬ 78 ਕਿਮੀ ਵਿਚ ਫੈਲਿਆ ਹੋਇਆ ਹੈ।