ਫਾਜ਼ਿਲਕਾ : ਬਿਨਾਂ ਸੱਦੇ ਵਿਆਹ ‘ਤੇ ਗਏ ਨੌਜਵਾਨ ਦੀ ਕੁੜੀ ਵਾਲਿਆਂ ਨੇ ਕੀਤੀ ਕੁੱਟ.ਮਾਰ, ਹਸਪਤਾਲ ਦਾਖਲ

0
1456

ਅਬੋਹਰ/ਫਾਜ਼ਿਲਕਾ, 12 ਦਸੰਬਰ | ਇਥੋਂ ਦੇ ਪਿੰਡ ਭਾਗਸਰ ਵਿਚ ਇਕ ਵਿਆਹ ਵਿਚ ਗਏ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ। ਨੌਜਵਾਨ ‘ਤੇ ਬਿਨਾਂ ਬੁਲਾਏ ਵਿਆਹ ‘ਚ ਜਾਣ ਦਾ ਇਲਜ਼ਾਮ ਲੱਗਾ ਹੈ। ਜਾਣਕਾਰੀ ਮੁਤਾਬਕ ਸੋਮਨਾਥ ਪਿੰਡ ‘ਚ ਇਕ ਵਿਆਹ ‘ਚ ਗਿਆ ਹੋਇਆ ਸੀ, ਉਥੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਪੁੱਛਿਆ ਕਿ ਉਹ ਲੜਕੇ ਵਾਲੇ ਪਾਸੇ ਤੋਂ ਆਇਆ ਹੈ ਜਾਂ ਲੜਕੀ ਵਾਲੇ ਪਾਸੇ ਤੋਂ ਜਿਸ ਦਾ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਤਾਂ ਉਥੇ ਮੌਜੂਦ ਲੋਕਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।

ਉਸ ਨੂੰ ਜ਼ਖ਼ਮੀ ਹਾਲਤ ਵਿਚ ਇਥੋਂ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮਾਮਲੇ ਦੀ ਜਾਂਚ ਥਾਣਾ ਬਹਾਵਾਲਾ ਦੇ ਏਐਸਆਈ ਗਿਰੀਸ਼ ਕੁਮਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।