ਵੱਡੀ ਖਬਰ : ਮਾਇਆਵਤੀ ਨੇ ਐਲਾਨਿਆ ਆਪਣਾ ਉਤਰਾਧਿਕਾਰੀ, ਭਤੀਜੇ ਅਕਾਸ਼ ਆਨੰਦ ਨੂੰ ਸੌਂਪੀ ਵਿਰਾਸਤ

0
952

ਨਵੀਂ ਦਿੱਲੀ, 10 ਦਸੰਬਰ|  ਉਤਰ ਪ੍ਰਦੇਸ਼ ਤੋਂ ਸਿਆਸਤ ਨੂੰ ਹੈਰਾਨ ਕਰਦੀ ਵੱਡੀ ਖਬਰ ਸਾਹਮਣੇ ਆਈ ਹੈ। ਬਹੁਜਨ ਸਮਾਜ ਦੀ ਸਭ ਤੋੋਂ ਵੱਡੀ ਨੇਤਾ ਤੇ BSP ਪ੍ਰਮੁੱਖ ਨੇ ਆਪਣੇ ਉਤਰਾਧਿਕਾਰੀ ਦਾ ਐਲਾਨ ਕਰ ਦਿੱਤਾ ਹੈ।

ਕੁਮਾਰੀ ਮਾਇਆਵਤੀ ਨੇ ਆਪਣੇ ਭਤੀਜੇ ਅਕਾਸ਼ ਆਨੰਦ ਨੂੰ ਆਪਣੀ ਵਿਰਾਸਤ ਸੌਂਪਣ ਦਾ ਐਲਾਨ ਕੀਤਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਆਕਾਸ਼ ਆਨੰਦ ਮੇਨ ਚਿਹਰੇ ਵਜੋਂ ਉਭਰੇ ਸਨ, ਉਦੋਂ ਉਹ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਸਨ।

ਮਾਇਆਵਤੀ ਵੰਸ਼ਵਾਦੀ ਸਿਆਸਤ ਦੀ ਵੱਡੀ ਆਲੋਚਕ ਰਹੀ ਹੈ। ਪਰ ਉਸਨੇ ਆਪਣੇ ਭਰਾ ਆਨੰਦ ਕੁਮਾਰ ਨੂੰ 2019 ਦੀਆਂ ਚੋਣਾਂ ਵਿਚ ਪਾਰਟੀ ਦਾ ਰਾਸ਼ਟਰੀ ਵਾਈਸ ਪ੍ਰਧਾਨ ਬਣਾਇਆ ਸੀ ਤੇ ਭਤੀਜੇ ਨੂੰ ਰਾਸ਼ਟਰੀ ਕੋਆਰਡੀਨੇਟਰ ਬਣਾਇਆ ਸੀ।

ਹੁਣ  ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਸਿਆਸੀ ਉਤਰਾਧਿਕਾਰੀ ਐਲਾਨਿਆ ਹੈ। ਜਿਸ ਨਾਲ ਸਾਰੇ ਪਾਸੇ ਸਿਆਸਤ ਗਰਮਾ ਗਈ ਹੈ।

ਆਕਾਸ਼ ਆਨੰਦ ਨੇ 28 ਸਾਲ ਦੀ ਉਮਰ ਵਿਚ ਸਿਆਸਤ ਵਿਚ ਕਦਮ ਰੱਖਿਆ ਸੀ। ਉਸ ਵੇਲੇ ਉਸਦੀਆਂ ਮਾਇਆਵਤੀ ਤੇ ਬਸਪਾ ਦੇ ਟਾਪ ਦੇ ਲੀਡਰਾਂ ਨਾਲ ਤਸਵੀਰਾਂ ਵਾਇਰਲ ਹੋਈਆਂ ਸਨ।