ਗੜ੍ਹਸ਼ੰਕਰ : ਮੋਟਰਸਾਈਕਲ ਤੇ ਬੱਸ ਦੀ ਭਿਆਨਕ ਟੱਕਰ ‘ਚ 2 ਸਕੇ ਭਰਾਵਾਂ ਸਣੇ 3 ਦੀ ਮੌਤ

0
961

ਗੜ੍ਹਸ਼ੰਕਰ, 7 ਦਸੰਬਰ| ਗੜ੍ਹਸ਼ੰਕਰ-ਚੰਡੀਗੜ੍ਹ ਰੋਡ ‘ਤੇ ਪਿੰਡ ਪਨਾਮ ਨੇੜੇ ਵੀਰਵਾਰ ਸਵੇਰੇ ਕਰੀਬ 9 ਵਜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਹੇਮਰਾਜ (45) ਪੁੱਤਰ ਜਗਦੀਸ਼ ਲਾਲ, ਰਮਨ (36) ਪੁੱਤਰ ਅੰਗੂਰੀ ਲਾਲ ਅਤੇ ਜੋਗਿੰਦਰ (30) ਪੁੱਤਰ ਅੰਗੂਰੀ ਲਾਲ ਸਾਰੇ ਵਾਸੀ ਪਚਨੰਗਲਾਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਤੋਂ ਰੋਪੜ ਵਾਲੇ ਪਾਸੇ ਜਾ ਰਹੇ ਸਨ।

ਪਿੰਡ ਪਨਾਮ ਨੇੜੇ ਇੱਕ ਨਿੱਜੀ ਬੱਸ ਨਾਲ ਆਹਮੋ -ਸਾਹਮਣੇ ਟੱਕਰ ਹੋ ਜਾਣ ਕਾਰਨ ਦੋ ਸਕੇ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਤੀਸਰੇ ਵਿਅਕਤੀ ਨੇ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਦਮ ਤੋੜ ਦਿੱਤਾ। ਬੱਸ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਤਿੰਨਾਂ ਵਿਅਕਤੀਆਂ ਦੀ ਦੇਹਾਂ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਰਖਵਾ ਦਿੱਤੀਆਂ ਗਈਆਂ।