ਹਰਿਆਣਾ ਦੀ ਮੱਝ ਦਾ ਪੰਜਾਬ ‘ਚ ਡੰਕਾ : 22 ਲੀਟਰ ਦੁੱਧ ਦੇ ਕੇ ਜਿੱਤਿਆ ਟਰੈਕਟਰ, ਧਨੌਲਾ ‘ਚ ਹੋਏ ਪਸ਼ੂ ਮੇਲੇ ‘ਚ ਲਿਆ ਸੀ ਹਿੱਸਾ

0
2643

ਹਰਿਆਣਾ, 5 ਦਸੰਬਰ| ਹਿਸਾਰ ਜ਼ਿਲ੍ਹੇ ਦੇ ਅਗਰੋਹਾ ਬਲਾਕ ਦੇ ਪਿੰਡ ਚਿਕਨਵਾਸ ਦੇ ਪਸ਼ੂ ਪਾਲਕ ਦੀ ਮੱਝ ਨੇ ਪੰਜਾਬ ਦੇ ਧਨੌਲਾ ਵਿੱਚ ਆਯੋਜਿਤ ਤਿੰਨ ਰੋਜ਼ਾ ਪਸ਼ੂ ਮੇਲੇ ਵਿੱਚ ਸਭ ਤੋਂ ਵੱਧ ਦੁੱਧ ਦੇਣ ਦਾ ਰਿਕਾਰਡ ਬਣਾਇਆ ਅਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਇਨਾਮ ਵਜੋਂ ਇੱਕ ਟਰੈਕਟਰ ਜਿੱਤਿਆ। ਇਸ ਪ੍ਰਾਪਤੀ ‘ਤੇ ਸਰਪੰਚ ਵਕੀਲ ਕੁਮਾਰ ਨੇ ਟੋਲ ਪਲਾਜ਼ਾ ‘ਤੇ ਪਸ਼ੂ ਪਾਲਕ ਅਤੇ ਮੱਝ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਕਾਫ਼ਲੇ ਸਮੇਤ ਪਿੰਡ ਪੁੱਜਿਆ |

ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਕ ਅਮਿਤ ਢਾਂਡਾ ਵਾਸੀ ਚਿਕਨਵਾਸ ਨੇ ਦੱਸਿਆ ਕਿ ਉਹ ਪੰਜਾਬ ਦੇ ਧਨੌਲਾ ‘ਚ ਤਿੰਨ ਰੋਜ਼ਾ ਪਸ਼ੂ ਮੇਲੇ ‘ਚ ਆਪਣੀ ਮੁਰ੍ਹਾ ਨਸਲ ਦੀ ਮੱਝ ਲੈ ਕੇ ਪਹੁੰਚੇ ਸਨ। ਜਿੱਥੇ ਹਜ਼ਾਰਾਂ ਪਸ਼ੂਆਂ ਨੇ ਸ਼ਮੂਲੀਅਤ ਕੀਤੀ। ਇਸ ਪਸ਼ੂ ਮੇਲੇ ਵਿੱਚ ਵੱਧ ਤੋਂ ਵੱਧ ਦੁੱਧ ਕੱਢਣ ਦਾ ਮੁਕਾਬਲਾ ਕਰਵਾਇਆ ਗਿਆ। ਉਸਦੀ ਮੁਰ੍ਹਾ ਨਸਲ ਦੀ ਮੱਝ ਨੇ 22 ਕਿਲੋ 300 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਹਿਲਾ ਸਥਾਨ ਪ੍ਰਾਪਤ ਕਰਨ ਉਤੇ ਫਾਰਮਟਰੈਕ ਟਰੈਕਟਰ ਇਨਾਮ ਵਜੋਂ ਦਿੱਤਾ ਗਿਆ।

ਇਹ ਕਾਰਨਾਮਾ ਕਰਕੇ ਅਮਿਤ ਢਾਂਡਾ ਦੀ ਮੱਝ ਨੇ ਪਿੰਡ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਸਰਪੰਚ ਦੇ ਨੁਮਾਇੰਦੇ ਵਕੀਲ ਕੁਮਾਰ ਨੇ ਲਾਂਧੜੀ ਨੇ ਚਿਕਨਵਾਸ ਟੋਲ ਪਲਾਜ਼ਾ ’ਤੇ ਪਹੁੰਚ ਕੇ ਪਸ਼ੂ ਪਾਲਕ ਅਮਿਤ ਢੰਡਾ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਕਾਫ਼ਲੇ ਸਮੇਤ ਪਿੰਡ ਲੈ ਕੇ ਆਏ।