ਫਿਰੋਜ਼ਪੁਰ ’ਚ ਸਕਾਰਪੀਓ ’ਤੇ ਆਏ ਬਦਮਾਸ਼ਾਂ ਨੇ ਫਾਈਨਾਂਸਰ ਨੂੰ ਮਾਰੀਆਂ ਗੋ.ਲੀਆਂ; ਗੰਭੀਰ ਜ਼ਖਮੀ

0
1773

ਫ਼ਿਰੋਜ਼ਪੁਰ, 28 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਫ਼ਿਰੋਜ਼ਪੁਰ ’ਚ ਦੇਰ ਰਾਤ ਸੁਖਦੇਵ ਉਰਫ਼ ਜੌਨੀ ਅਗਰਵਾਲ ਨਾਮ ਦੇ ਫਾਈਨਾਂਸਰ ਨੂੰ ਅਣਪਛਾਤਿਆਂ ਨੇ ਗੋ.ਲੀ ਮਾਰ ਦਿੱਤੀ। ਜਾਣਕਾਰੀ ਮੁਤਾਬਕ ਸਥਾਨਕ ਸ਼ਾਂਤੀ ਨਗਰ ’ਚ ਸਕਾਰਪੀਓ ’ਤੇ ਸਵਾਰ ਹੋ ਕੇ ਆਏ 3 ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ‘ਚ ਜੌਨੀ ਮੋਢੇ ’ਤੇ ਗੋਲ਼ੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਗੰਭੀਰ ਜ਼ਖਮੀ ਹਾਲਤ ਵਿਚ ਪੀੜਤ ਨੇ ਦੱਸਿਆ ਕਿ ਉਹ ਦੇਰ ਰਾਤ ਨੂੰ ਕਿਸੇ ਕੰਮ ਤੋਂ ਆ ਰਿਹਾ ਸੀ ਅਤੇ ਰਸਤੇ ’ਚ ਹਰਿਆਣਾ ਨੰਬਰ ਦੀ ਸਕਾਰਪੀਓ ’ਚ 3-4 ਵਿਅਕਤੀ ਸਵਾਰ ਸਨ, ਜਿਨ੍ਹਾਂ ’ਚੋਂ ਇਕ ਹਮਲਾਵਰ ਨੇ ਹੇਠਾਂ ਉਤਰ ਕੇ ਮੇਰੇ ’ਤੇ ਗੋ.ਲ਼ੀਆਂ ਚਲਾ ਦਿੱਤੀਆਂ, ਇਕ ਗੋਲੀ ਮੈਨੂੰ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਵਾਰਦਾਤ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ।

ਪੀੜਤ ਨੇ ਪੁਲਿਸ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਜਦੋਂ ਪੁਲਿਸ ਅਧਿਕਾਰੀਆਂ ਨਾਲ ਵਾਰਦਾਤ ਸੰਬੰਧੀ ਗੱਲਬਾਤ ਕਰਨੀ ਚਾਹੀ ਤਾਂ ਕਿਸੇ ਅਧਿਕਾਰੀ ਨੇ ਕੁਝ ਵੀ ਨਹੀਂ ਦੱਸਿਆ।