ਅੰਮ੍ਰਿਤਸਰ : ਫਿਲਪੀਨਜ਼ ‘ਚ ਪੰਜਾਬੀ ਨੌਜਵਾਨ ਦੀ ਪਹਾੜ ਤੋਂ ਡਿਗਣ ਨਾਲ ਮੌਤ

0
767

ਅਟਾਰੀ, 7 ਨਵੰਬਰ| ਫਿਲਪੀਨਜ਼ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦੀ ਉੱਥੇ ਪਹਾੜੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਦੇ ਅਟਾਰੀ ਵਜੋਂ ਹੋਈ ਹੈ।

ਘਟਨਾ ਸਬੰਧੀ ਮ੍ਰਿਤਕ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਸਪਿੰਦਰ ਫਿਲਪੀਨਜ਼ ’ਚ ਸ਼ਾਹੂਕਾਰੇ ਦਾ ਕੰਮ ਕਰਦਾ ਸੀ। ਜਸਪਿੰਦਰ ਕਿਸੇ ਨੂੰ ਪੈਸੇ ਦੇ ਕੇ ਦੇਰ ਰਾਤ ਘਰ ਵੱਲ ਮੁੜ ਰਿਹਾ ਸੀ ਕਿ ਇਸ ਦੌਰਾਨ ਉਸ ਦਾ ਮੋਟਰਸਾਈਕਲ ਪਹਾੜੀ ਤੋਂ ਤਿਲਕ ਗਿਆ ਜਿਸ ਦੇ ਫਲਸਰੂਪ ਉਸ ਦੀ ਮੌਤ ਹੋ ਗਈ।