ਰੋਪੜ : ਬੀਮਾਰ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਵਕੀਲ ਤੇ ਨੂੰਹ ਨੂੰ ਅਦਾਲਤ ‘ਚ ਪੇਸ਼ੀ ਮਗਰੋਂ ਭੇਜਿਆ ਜੇਲ, ਮਿਲਿਆ ਰਿਮਾਂਡ

0
3329

ਰੋਪੜ, 30 ਅਕਤੂਬਰ | ਰੂਪਨਗਰ ਦੇ ਗਿਆਨੀ ਜ਼ੈਲ ਸਿੰਘ ਨਗਰ ਵਿਚ ਆਪਣੀ ਹੀ ਬਜ਼ੁਰਗ ਅਤੇ ਬੀਮਾਰ ਮਾਂ ’ਤੇ ਤਸ਼ੱਦਦ ਕਰਨ ਵਾਲੇ ਪੁੱਤਰ ਐਡਵੋਕੇਟ ਅੰਕੁਰ ਵਰਮਾ ਨੂੰ ਅੱਜ ਇਕ ਦਿਨ ਦੇ ਪੁਲਿਸ ਰਿਮਾਂਡ ਮਗਰੋਂ ਅਦਾਲਤ ਦੇ ਹੁਕਮਾਂ ’ਤੇ ਜੇਲ ਭੇਜ ਦਿੱਤਾ ਹੈ। ਪੁਲਿਸ ਵਕੀਲ ਨੂੰ ਉਸ ਦੇ ਘਰ ਵੀ ਲੈ ਕੇ ਆਈ ਅਤੇ ਘਰ ਵਿਚੋਂ ਕੁਝ ਦਸਤਾਵੇਜ਼ ਜ਼ਬਤ ਕਰਕੇ ਉਸ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਵਕੀਲ ਨੂੰ 10 ਨਵੰਬਰ ਤੱਕ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ।

ਵਕੀਲ ਦੀ ਪਤਨੀ ਸੁਧਾ ਵਰਮਾ ਨੂੰ ਵੀ ਅੱਜ ਸਿਟੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਦਕਿ ਅਦਾਲਤ ਨੇ ਉਸ ਨੂੰ ਵੀ 10 ਨਵੰਬਰ ਤੱਕ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਹੈ। ਭਾਵੇਂ ਇਸ ਮਾਮਲੇ ਵਿਚ ਦਰਜ ਐਫਆਈਆਰ ਵਿਚ ਮੁਲਜ਼ਮ ਵਕੀਲ ਦੇ ਨਾਬਾਲਗ ਪੁੱਤਰ ਦਾ ਨਾਂ ਵੀ ਦਰਜ ਹੈ ਪਰ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਪਵਨ ਕੁਮਾਰ ਅਨੁਸਾਰ ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।