ਘਰ ਬੈਠੇ ਲੋਕਾਂ ਦੇ ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਪ੍ਰਸ਼ਾਸਨ ਨੇ ਹੈਲਪਲਾਇਨ ਨੰਬਰ ਕੀਤੇ ਜਾਰੀ

0
1129

ਮਾਨਸਾ . ਕੋਰੋਨਾ ਦੇ ਚੱਲਦਿਆ ਲੋਕਾਂ ਘਰਾਂ ਵਿਚ ਹੀ ਹਨ, ਜਿਸ ਕਰਕੇ ਕਈ ਲੋਕ ਮਾਨਸਿਕ ਪਰੇਸ਼ਾਨੀ ਦਾ ਵੀ ਸ਼ਿਕਾਰ ਹੋ ਰਹੇ ਹਨ। ਇਸ ਸਮੱਸਿਆ ਨੂੰ ਦੇਖਦਿਆ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੋਵਲ ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਗਏ ਕਰਫਿਊ/ਲਾਕਡਾਊਨ ਦੌਰਾਨ ਇਲਾਜ਼, ਕਾਨੂੰਨੀ ਤੇ ਮਨੋਵਿਗਿਆਨਕ ਸਹਾਇਤਾ ਦੀ ਲੋੜ ਦੇ ਸਮੇਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਵੱਲੋਂ ਸਥਾਪਿਤ ਸਖੀ ਵਨ ਸਟਾਪ ਸੈਂਟਰ ਮਾਨਸਾ 01652-233100 ਜਾਂ 99882-58016 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਹਨਾਂ ਦੱਸਿਆ ਕਿ ਪੁਲਿਸ ਹੈਲਪ ਲਾਈਨ ਨੰਬਰ 112 ‘ਤੇ ਕੀ ਕਾਲ ਕਰਕੇ ਕਾਨੂੰਨੀ ਸਹਾਇਤਾ ਸਬੰਧੀ, ਮੁਫ਼ਤ ਅਪਾਤਕਾਲੀਨ (ਐਮਰਜੈਂਸੀ) ਸਹਾਇਤਾ ਤੇ ਬਚਾਅ ਸੇਵਾਵਾਂ ਤੋਂ ਇਲਾਵਾ ਪੁਲਿਸ ਨਾਲ ਸਬੰਧਤ ਸੇਵਾਵਾਂ, ਕਾਨੂੰਨੀ ਸਹਾਇਤਾ ਅਤੇ ਕਾਨੂੰਨੀ ਸਲਾਹ, ਇਲਾਜ਼ ਸਹਾਇਤਾ, ਮਨੋਵਿਗਿਆਨਕ ਸਹਾਇਤਾ (ਸਲਾਹ) ਅਤੇ ਸੁਰਖਿੱਅਤ ਆਸ਼ਰਯ ਮੁਫ਼ਤ ਮੁਹੱਈਆ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਨਾਗਰਿਕਾਂ ਦੀ ਸੇਵਾ ਪ੍ਰਤੀ ਪੰਜਾਬ ਸਰਕਾਰ ਦੇ ਦ੍ਰਿੜ ਸੰਕਲਪ ਤਹਿਤ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ/ਲਾਕਡਾਊਨ ਦੌਰਾਨ ਲੋਕਾਂ ਦੇ ਮਾਰਗ ਦਰਸ਼ਨ ਤੇ ਸਹਾਇਤਾ ਲਈ ਟੈਲੀ ਕੌਂਸਲਿੰਗ ਸੇਵਾ ਸ਼ੁਰੂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਮਨੋਵਿਗਿਆਨਕ ਸਮੱਸਿਆ ਹੈ ਤਾਂ ਤੁਸੀ ਹੈਲਪਲਾਈਨ ਨੰਬਰ 1800-180-4104 ‘ਤੇ ਕਾਲ ਕਰ ਕੇ ਸਹਾਇਤਾ ਹਾਸਲ ਕਰ ਸਕਦੇ ਹੋ, ਇਸ ਸਬੰਧੀ ਕਾਊਂਸਲਿੰਗ ਮਾਹਿਰਾਂ ਵੱਲੋਂ ਕੀਤੀ ਜਾਵੇਗੀ।