ਕੇਰਲ ਦੀਆਂ ਦੋ ਔਰਤਾਂ ਨੇ ਇਜ਼ਰਾਈਲ ਦੀ ਲੜਾਈ ਦੌਰਾਨ ਇੱਕ ਬਜ਼ੁਰਗ ਜੋੜੇ ਦੀ ਅੱਤਵਾਦੀਆਂ ਤੋਂ ਬਚਾਈ ਜਾਨ, ਪੜ੍ਹੋ ਬਹਾਦਰੀ ਦੀ ਪੂਰੀ ਕਹਾਣੀ

0
936

ਤਿਰੂਵਨੰਤਪੁਰਮ, 19 ਅਕਤੂਬਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੌਰਾਨ ਭਾਰਤ ਦੀਆਂ ਦੋ ਬਹਾਦਰ ਔਰਤਾਂ (ਮੋਹਨਨ ਅਤੇ ਸਵਿਤਾ) ਨੇ ਇਕ ਬਜ਼ੁਰਗ ਜੋੜੇ ਦੀ ਜਾਨ ਬਚਾਈ ਹੈ। ਇਸ ਦੇ ਲਈ, ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਔਰਤਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ “ਭਾਰਤੀ ਸੁਪਰ ਵੂਮੈਨ” ਕਿਹਾ।

ਦੂਤਾਵਾਸ ਨੇ ਸਵਿਤਾ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਉਹ ਆਪਣੇ ‘ਤੇ ਹੋਏ ਅੱਤਵਾਦੀ ਹਮਲੇ ਦੀ ਪੂਰੀ ਘਟਨਾ ਬਿਆਨ ਕਰ ਰਹੀ ਸੀ ਕਿ ਕਿਸ ਤਰ੍ਹਾਂ ਦੋਵਾਂ ਨੇ ਕਰੀਬ 4 ਘੰਟੇ ਤੱਕ ਸੁਰੱਖਿਆ ਰੂਮ ਦਾ ਤਾਲਾ ਬੰਦ ਕਰਕੇ ਰੱਖਿਆ ਪਰ ਗੋਲੀਆਂ ਦੀ ਵਰਖਾ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਕੋਈ ਉਮੀਦ ਨਹੀਂ ਹਾਰੀ ਅਤੇ ਅੱਤਵਾਦੀਆਂ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ।

ਅੱਤਵਾਦੀਆਂ ਨੇ ਕਈ ਗੋਲੀਆਂ ਚਲਾਈਆਂ ਅਤੇ ਘਰ ਦੀ ਲਗਭਗ ਹਰ ਚੀਜ਼ ਨੂੰ ਨੁਕਸਾਨ ਪਹੁੰਚਾਇਆ ਅਤੇ ਦਰਵਾਜ਼ਾ ਖੋਲ੍ਹਣ ਲਈ ਕਿਹਾ, ਪਰ 4 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਇਜ਼ਰਾਈਲੀ ਸੁਰੱਖਿਆ ਬਲਾਂ ਨੇ ਉਨ੍ਹਾਂ ਦੀ ਜਾਨ ਬਚਾਈ ਅਤੇ ਜਦੋਂ ਉਹ ਬਾਹਰ ਆਏ ਤਾਂ ਦੇਖਿਆ ਕਿ ਅੱਤਵਾਦੀਆਂ ਨੇ ਸਭ ਕੁਝ ਤਬਾਹ ਕਰ ਦਿੱਤਾ ਸੀ।