ਮੋਹਾਲੀ, 13 ਅਕਤੂਬਰ | ਮੋਹਾਲੀ ਦੇ ਥਾਣਾ ਖਰੜ ਅਧੀਨ ਆਉਂਦੇ ਸੰਨੀ ਇਨਕਲੇਵ ਦੀ ਪੁਲਿਸ ਚੌਕੀ ‘ਚ ਅੱਗ ਲੱਗ ਗਈ। ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਅਜੇ ਤੱਕ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ।
ਸੰਨੀ ਇਨਕਲੇਵ ਚੌਕੀ ਵਿਖੇ ਦੁਪਹਿਰ ਵੇਲੇ ਉਸ ਉੱਪਰੋਂ ਗੁਜ਼ਰ ਰਹੀ ਹਾਈਟੈਨਸ਼ਨ ਵਾਇਰ ਡਿੱਗੀ। ਇਸ ਦੌਰਾਨ ਚੌਕੀ ਦੀ ਇਮਾਰਤ ਨੂੰ ਅੱਗ ਲੱਗ ਗਈ ਤੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਤੇ ਮੌਕੇ ‘ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।