ਨਵੀਂ ਦਿੱਲੀ, 8 ਅਕਤੂਬਰ | ਹਮਾਸ ਅਤੇ ਇਜ਼ਰਾਈਲ ਵਿਚਾਲੇ ਸ਼ਨੀਵਾਰ ਨੂੰ ਸ਼ੁਰੂ ਹੋਈ ਜੰਗ ਦੂਜੇ ਦਿਨ ਵੀ ਜਾਰੀ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਐਤਵਾਰ ਨੂੰ ਹੋਈ ਲੜਾਈ ਵਿਚ ਉਸ ਦੇ 26 ਸੈਨਿਕ ਮਾਰੇ ਗਏ ਸਨ। ਦੂਜੇ ਪਾਸੇ ਐਤਵਾਰ ਸਵੇਰੇ ਲੇਬਨਾਨ ਦੇ ਅੱਤਵਾਦੀ ਸੰਗਠਨ ਹਿਜ਼ਬੁੱਲਾ ਨੇ ਵੀ ਇਜ਼ਰਾਈਲ ‘ਤੇ ਮੋਰਟਾਰ ਹਮਲਾ ਕੀਤਾ। ਇਸ ਦੇ ਜਵਾਬ ‘ਚ ਇਜ਼ਰਾਈਲ ਨੇ ਲੇਬਨਾਨ ‘ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ।
ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ‘ਤੇ 5 ਹਜ਼ਾਰ ਰਾਕੇਟਾਂ ਨਾਲ ਹਮਲਾ ਕੀਤਾ ਸੀ। ਜੰਗ ਦੇ ਦੂਜੇ ਦਿਨ ਗਾਜ਼ਾ ਸਰਹੱਦ ‘ਤੇ ਤਾਇਨਾਤ ਇਜ਼ਰਾਈਲੀ ਰੱਖਿਆ ਬਲ ਨਾਹਲ ਬ੍ਰਿਗੇਡ ਦੇ ਕਮਾਂਡਰ ਅਤੇ ਉਸ ਦੇ 300 ਲੋਕਾਂ ਦੀ ਮੌਤ ਹੋ ਗਈ ਹੈ। 256 ਫਲਸਤੀਨੀ ਵੀ ਮਾਰੇ ਗਏ ਹਨ। ਇਜ਼ਰਾਈਲ ਵਿਚ 1,864 ਅਤੇ ਫਲਸਤੀਨ ਵਿਚ 1,700 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਹਮਾਸ ਨੇ ਔਰਤਾਂ ਅਤੇ ਬੱਚਿਆਂ ਸਮੇਤ ਲਗਭਗ 200 ਇਜ਼ਰਾਈਲੀ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਉਨ੍ਹਾਂ ਨੂੰ ਗਾਜ਼ਾ ਵੱਲ ਲਿਜਾਇਆ ਗਿਆ ਹੈ। ਜੋਨਾਥਨ ਨੇ ਖਦਸ਼ਾ ਪ੍ਰਗਟਾਇਆ ਕਿ ਇਹ ਅੰਕੜਾ ਵੀ ਵਧ ਸਕਦਾ ਹੈ। ਉਨ੍ਹਾਂ ਕਿਹਾ- ਹਮਾਸ ਨੇ ਕਈ ਔਰਤਾਂ ਅਤੇ ਬੱਚਿਆਂ ਨੂੰ ਹੋ ਸਕਦਾ ਹੈ ਮਾਰ ਦਿੱਤਾ ਹੋਵੇ। ਸਾਡੇ ਕੋਲ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ।