ਤਰਨਤਾਰਨ, 1 ਅਕਤੂਬਰ | ਇਥੋਂ ਦੇ ਪਿੰਡ ਠੱਠੇ ਵਿਖੇ ਪੰਜਾਬ ਨੈਸ਼ਨਲ ਬੈਂਕ ਵਿਚ ਇਕ ਬਜ਼ੁਰਗ ਪੈਸੇ ਕਢਾਉਣ ਵਾਸਤੇ ਆਇਆ। ਇਸ ਦੌਰਾਨ ਉਸ ਨੇ 40 ਹਜ਼ਾਰ ਰੁਪਏ ਕਢਵਾ ਕੇ ਜੇਬ ਵਿਚ ਪਾਏ ਤਾਂ 2 ਔਰਤਾਂ ਨੇ ਸ਼ਾਤਿਰਾਨਾ ਢੰਗ ਨਾਲ ਉਸਦੇ ਜੇਬ ਵਿਚੋਂ ਪੈਸੇ ਕੱਢ ਲਏ।
ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ। ਪੁਲਿਸ ਵਲੋਂ ਸੀਸੀਟੀਵੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਾਤਿਰ ਔਰਤਾਂ ਦੀ ਭਾਲ ’ਚ ਜੁੱਟ ਗਈ ਹੈ।






































