ਮੋਹਾਲੀ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ, 5 ਔਰਤਾਂ ਗੰਭੀਰ ਜ਼ਖ਼ਮੀ

0
558

ਮੋਹਾਲੀ, 27 ਸਤੰਬਰ | ਫੋਕਲ ਪੁਆਇੰਟ ਚਨਾਲੋਂ ਦੀ ਕੈਮੀਕਲ ਫੈਕਟਰੀ ‘ਚ ਭੇਤਭਰੇ ਹਾਲਾਤ ‘ਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿਚ ਝੁਲਸ ਕੇ 5 ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਮੌਕੇ ‘ਤੇ ਮੌਜੂਦ ਹਨ। ਕੁਰਾਲੀ ਦੇ ਸਰਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਰਾਜਿੰਦਰ ਭੂਸ਼ਨ ਦੀ ਅਗਵਾਈ ਵਾਲੀ ਡਾਕਟਰ ਦੀ ਟੀਮ ਨੇ ਪੰਜ ਜ਼ਖ਼ਮੀਆਂ ਨੂੰ ਚੰਡੀਗੜ੍ਹ ਹਸਪਤਾਲ ਰੈਫਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਅੰਜੂ (35 ਸਾਲ), ਸ਼ਾਮਾ (25 ਸਾਲ), ਨੀਸ਼ਾ (27 ਸਾਲ), ਜਸਮਿੰਦਰ ਕੌਰ (24 ਸਾਲ) ਤੇ ਦਿਲਜਾਨ (42 ਸਾਲ) ਵਜੋਂ ਹੋਈ ਹੈ।

ਐੱਸਡੀਐਮ ਖਰੜ ਰਵਿੰਦਰ ਸਿੰਘ, ਡੇਵੀ ਗੋਇਲ ਅਸਿਸਟੈਂਟ ਡਿਪਟੀ ਕਮਿਸ਼ਨਰ, ਡੀਐਸਪੀ ਮੁੱਲਾਂਪੁਰ ਧਰਮਵੀਰ ਸਿੰਘ, ਐਸਐਚਓ ਗਗਨਦੀਪ ਸਿੰਘ ਆਦਿ ਪ੍ਰਸ਼ਾਸਨ ਦੀ ਟੀਮ ਤੋਂ ਇਲਾਵਾ ਇਲਾਕੇ ਦੇ ਕਈ ਸਮਾਜ ਸੇਵੀ ਆਗੂ ਦੀ ਟੀਮ ਮੌਕੇ ‘ਤੇ ਮੌਜੂਦ ਹੈ।