ਨਵੀਂ ਦਿੱਲੀ, 27 ਸਤੰਬਰ | ਕੋਰੋਨਾ ਤੋਂ ਬਾਅਦ X ਵਾਇਰਸ ਨੇ ਚਿੰਤਾ ਵਧਾ ਦਿੱਤੀ ਹੈ। WHO ਨੇ ਅਲਰਟ ਜਾਰੀ ਕੀਤਾ ਹੈ, ਇਹ ਵਾਇਰਸ ਭਾਰਤ ਵਿਚ ਕਿਸੇ ਵੀ ਸਮੇਂ ਦਸਤਕ ਦੇ ਸਕਦਾ ਹੈ। WHO ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਹ ਵਾਇਰਸ ਸਵਾਈਨ ਫਲੂ ਤੋਂ ਭਿਆਨਕ ਰੂਪ ਲਵੇਗਾ ਤੇ 5 ਕਰੋੜ ਲੋਕਾਂ ਦੀ ਮੌਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਦੱਸ ਦਈਏ ਕਿ ਕੋਰੋਨਾ ਤੋਂ ਬਾਅਦ ਨਵੇਂ-ਨਵੇਂ ਵਾਇਰਸ ਆ ਰਹੇ ਹਨ, ਜਿਸ ਨੇ ਲੋਕਾਂ ਨੂੰ ਚਿੰਤਾ ਵਿਚ ਪਾ ਰੱਖਿਆ ਹੈ। ਇਹ ਵਾਇਰਸ ਇਕ ਤੋਂ ਦੂਜੇ ਵਿਅਕਤੀ ਨੂੰ ਬਹੁਤ ਜਲਦੀ ਇਨਫੈਕਟਿਡ ਕਰਦੇ ਹਨ। ਸਿਹਤ ਮਾਹਿਰਾਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਨਵਾਂ ਵਾਇਰਸ 1918-1920 ਦੇ ਸਪੈਨਿਸ਼ ਫਲੂ ਵਾਂਗ ਵਿਨਾਸ਼ਕਾਰੀ ਹੋ ਸਕਦਾ ਹੈ। ਮਾਹਿਰਾਂ ਨੇ ਕਿਹਾ ਹੈ ਕਿ ਇਸ ਸੰਭਾਵੀ ਨਵੀਂ ਮਹਾਮਾਰੀ ਕਾਰਨ ਕੋਰੋਨਾ ਵਾਇਰਸ ਦੇ ਮੁਕਾਬਲੇ 20 ਗੁਣਾ ਜ਼ਿਆਦਾ ਮੌਤਾਂ ਹੋ ਸਕਦੀਆਂ ਹਨ। 2020 ਵਿਚ, ਦੁਨੀਆ ਨੇ ਕੋਵਿਡ -19 ਮਹਾਮਾਰੀ ਦੇਖੀ, ਜਿਸ ਨੇ 2.5 ਮਿਲੀਅਨ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ।
ਮਾਹਿਰਾਂ ਦੇ ਅਨੁਮਾਨਾਂ ਦੇ ਆਧਾਰ ‘ਤੇ, ਰੋਗ “ਮੈਨੂੰ ਇਸ ਨੂੰ ਇਸ ਤਰ੍ਹਾਂ ਰੱਖਣ ਦਿਓ: 1918-19 ਦੀ ਫਲੂ ਮਹਾਂਮਾਰੀ ਨੇ ਦੁਨੀਆ ਭਰ ਵਿੱਚ ਘੱਟੋ-ਘੱਟ 50 ਮਿਲੀਅਨ ਲੋਕ ਮਾਰੇ, ਪਹਿਲੇ ਵਿਸ਼ਵ ਯੁੱਧ ਵਿੱਚ ਮਾਰੇ ਗਏ ਲੋਕਾਂ ਨਾਲੋਂ ਦੁੱਗਣੇ। ਅੱਜ, ਅਸੀਂ ਬਹੁਤ ਸਾਰੇ ਵਾਇਰਸਾਂ ਵਿੱਚੋਂ ਇੱਕ ਤੋਂ ਇਸੇ ਤਰ੍ਹਾਂ ਦੀ ਮੌਤ ਦੀ ਉਮੀਦ ਕਰ ਸਕਦੇ ਹਾਂ ਜੋ ਪਹਿਲਾਂ ਹੀ ਮੌਜੂਦ ਹੈ, ”ਉਸਨੇ ਡੇਲੀ ਮੇਲ ਨਾਲ ਗੱਲ ਕਰਦਿਆਂ ਕਿਹਾ।