ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਜੇਲ ‘ਚ ਬੰਦ ਅਰਸ਼ਦ ਖਾਨ ਤੋਂ ਮਿਲਿਆ ਟਚ ਮੋਬਾਇਲ ਤੇ ਸਿਮ

0
1421

ਗੋਇੰਦਵਾਲ ਸਾਹਿਬ, 25 ਸਤੰਬਰ | ਸਥਾਨਲ ਕੇਂਦਰੀ ਜੇਲ ਵਿਚ ਬੰਦ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਹਵਾਲਾਤੀ ਅਰਸ਼ਦ ਖਾਨ ਕੋਲੋਂ ਮੁੜ ਤੋਂ ਮੋਬਾਇਲ ਫੋਨ ਸਮੇਤ ਸਿਮ ਬਰਾਮਦ ਕੀਤਾ ਗਿਆ ਹੈ।

ਇਸ ਤੋਂ ਬਾਅਦ ਅਰਸ਼ਦ ਖ਼ਾਨ ‘ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੇਲ ਵਿਚ ਬੰਦ ਗੈਂਗਸਟਰਾਂ ਕੋਲੋਂ ਮੋਬਾਇਲ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ ,ਜਿਸ ਨੂੰ ਰੋਕਣ ਵਿਚ ਜੇਲ ਅਧਿਕਾਰੀ ਲਗਾਤਾਰ ਅਸਫ਼ਲ ਸਾਬਤ ਹੋ ਰਹੇ ਹਨ। 

ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿਖੇ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਨਾਮਜ਼ਦ ਮੁਲਜ਼ਮ ਅਰਸ਼ਦ ਖਾਨ ਪੁੱਤਰ ਰਜ਼ਾਕ ਖਾਨ ਪਾਸੋਂ ਜੇਲ ਦੇ ਸਹਾਇਕ ਸੁਪਰਡੈਂਟ ਕ੍ਰਿਪਾਲ ਸਿੰਘ ਨੇ ਇਕ ਮੋਬਾਇਲ ਫੋਨ, ਸਿਮ ਸਮੇਤ ਬਰਾਮਦ ਕੀਤਾ ਹੈ। ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੁਲਿਸ ਵਲੋਂ ਮੋਬਾਇਲ ਨੂੰ ਕਬਜ਼ੇ ਵਿਚ ਲੈਣ ਉਪਰੰਤ ਅਰਸ਼ਦ ਖਾਨ ਖ਼ਿਲਾਫ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।