ਨਕੋਦਰ ‘ਚ ਤਾਇਨਾਤ ਪੁਲਿਸ ਕਾਂਸਟੇਬਲ ਨੇ ਬਣਾਇਆ ਲੁਟੇਰਾ ਗਿਰੋਹ, ਤੀਜਾ ਪੈਟਰੋਲ ਪੰਪ ਲੁੱਟਣ ਦੌਰਾਨ ਗਿਆ ਫੜਿਆ

0
793

ਜਲੰਧਰ/ਨਕੋਦਰ, ਸੁਲਤਾਨਪੁਰ ਲੋਧੀ, 21 ਸਤੰਬਰ | ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਮੇਵਾ ਸਿੰਘ ਦਾ ਹੈ। ਜਿਥੇ ਪੈਟਰੋਲ ਪੰਪ ਲੁੱਟਣ ਵਾਲਾ ਪੁਲਿਸ ਮੁਲਾਜ਼ਮ ਹੀ ਨਿਕਲਿਆ। ਪਤਾ ਲੱਗਾ ਹੈ ਕਿ ਨਕੋਦਰ ਪੁਲਿਸ ਦਾ ਕਾਂਸਟੇਬਲ ਰਣਧੀਰ ਸਿੰਘ 72 ਘੰਟਿਆਂ ਵਿਚ ਤੀਜਾ ਪੈਟਰੋਲ ਪੰਪ ਲੁੱਟਣ ਆਇਆ ਸੀ। ਉਸ ਨੇ ਸੋਮਵਾਰ ਨੂੰ 1 ਲੱਖ ਰੁਪਏ ਤੇ 3 ਮੋਬਾਇਲ ਲੁੱਟੇ ਸਨ।

ਸ਼ਾਹਕੋਟ ਦੇ ਪਿੰਡ ਬੁਧਣਵਾਲ ਵਿਚ ਮੰਗਲਵਾਰ ਦੇਰ ਰਾਤ 35 ਹਜ਼ਾਰ ਰੁਪਏ ਲੁੱਟੇ ਸਨ। ਤੀਜੀ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਫੜਿਆ ਗਿਆ। ਉਸਦੇ 2 ਸਾਥੀ ਭੱਜਣ ਵਿਚ ਕਾਮਯਾਬ ਹੋ ਗਏ। ਰਣਧੀਰ ਸਿੰਘ ਆਪਣੀ ਸਰਵਿਸ ਰਿਵਾਲਵਰ ਦਿਖਾ ਕੇ ਲੁੱਟਾਂ ਕਰਦਾ ਸੀ। ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸੁਲਤਾਨਪੁਰ ਪੁਲਿਸ ਦੀ ਗ੍ਰਿਫਤ ਵਿਚ ਆਏ ਰਣਧੀਰ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।