ਹੁਸ਼ਿਆਰਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਥਾਣਾ ਹਰਿਆਣਾ ਪੁਲਿਸ ਨੇ ਰਾਜ਼ੀਨਾਮੇ ਦੇ ਬਹਾਨੇ ਥਾਣੇ ਬੁਲਾ ਕੇ ਪਤੀ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਤੇ ਪਤਨੀ ਨੂੰ ਜ਼ਲੀਲ ਕਰਕੇ ਘਰ ਭੇਜ ਦਿੱਤਾ। ਇਸ ਕਾਰਨ ਪਤਨੀ ਨੇ ਘਰ ਆ ਕੇ ਜ਼ਹਿਰ ਨਿਗਲ ਕੇ ਜਾਨ ਦੇ ਦਿੱਤੀ। ਪੁਲਿਸ ਦੀ ਇਸ ਕਾਰਵਾਈ ਤੋਂ ਪਰੇਸ਼ਾਨ ਹੋ ਕੇ ਪੀੜਤਾ ਦੇ ਰਿਸ਼ਤੇਦਾਰਾਂ ਨੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਥਾਣਾ ਇੰਚਾਰਜ ’ਤੇ ਦੋਸ਼ ਹਨ ਕਿ ਉਨ੍ਹਾਂ ਰਾਜ਼ੀਨਾਮੇ ਦਾ ਬਹਾਨਾ ਬਣਾ ਕੇ ਪਤੀ-ਪਤਨੀ ਨੂੰ ਥਾਣੇ ਬੁਲਾ ਲਿਆ ਪਰ ਉਥੇ ਪਹੁੰਚਦੇ ਹੀ ਪੁਲਿਸ ਨੇ ਕੋਈ ਗੱਲ ਕੀਤੇ ਬਿਨਾਂ ਪਤੀ ਦੀ ਤਲਾਸ਼ੀ ਲੈ ਕੇ ਉਸ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਜਦਕਿ ਪਤਨੀ ਨੂੰ ਬੇਇੱਜ਼ਤ ਕਰਕੇ ਘਰ ਭੇਜ ਦਿੱਤਾ। ਇਸ ਤੋਂ ਬਾਅਦ ਪਤਨੀ ਨੇ ਘਰ ਆ ਕੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ।