ਗੁਰਦਾਸਪੁਰ : ਪਾਲਕੀ ਪਲਾਈਵੁੱਡ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜਿਆ

0
1222

ਗੁਰਦਾਸਪੁਰ | ਗੁਰਦਾਸਪੁਰ ਦੇ ਕਾਦਰੀ ਮੁਹੱਲੇ ਨੇੜੇ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਸੀਤਾ ਰਾਮ ਪੈਟਰੋਲ ਪੰਪ ਦੇ ਸਾਹਮਣੇ ਇੱਕ ਪਾਲਕੀ ਪਲਾਈਵੁੱਡ ਦੀ ਦੁਕਾਨ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਨੇ ਇਨ੍ਹਾਂ ਵਿਸ਼ਾਲ ਰੂਪ ਧਾਰਨ ਕਰ ਲਿਆ ਕੀ ਦੁਕਾਨ ਅੰਦਰ ਪਿਆ ਲੱਖਾਂ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ ਅੱਗ ਜਿਆਦਾ ਭਿਆਨਕ ਹੋਣ ਕਰਕੇ ਦਮਕਲ ਵਿਭਾਗ ਦੀਆਂ 5 ਦੇ ਕਰੀਬ ਗੱਡੀਆਂ ਨੇ ਤਿੰਨ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ।

ਦੁਕਾਨ ਦੇ ਮਾਲਕ ਜਸਵੰਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕੋਟਲੀ ਸ਼ਾਹਪੁਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 5:00 ਵਜੇ ਦੇ ਕਰੀਬ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਅੰਦਰ ਅੱਗ ਲੱਗੀ ਹੋਈ ਹੈ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਅੱਗ ਪੂਰੀ ਦੁਕਾਨ ਅੰਦਰ ਫੈਲ ਚੁੱਕੀ ਸੀ ਜਿਸ ਤੋਂ ਬਾਅਦ ਮੌਕੇ ਤੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ ਅੱਤੇ ਮੌਕੇ ਤੇ ਦਮਕਲ ਵਿਭਾਗ ਦੀਆਂ ਪਹੁੰਚੀਆਂ 5 ਦੇ ਕਰੀਬ ਗੱਡੀਆਂ ਨੇ ਅੱਗ ਤੇ ਤਿੰਨ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਉਨ੍ਹਾਂ ਕਿਹਾ ਕਿ ਇਸ ਦੁਕਾਨ ਅੰਦਰ 90 ਲੱਖ ਰੁਪਏ ਦੇ ਕਰੀਬ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਹੈ ਕਿਸਾਨ ਜਸਵੰਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਉਸਦਾ ਜੋ ਨੁਕਸਾਨ ਹੋਇਆ ਹੈ ਇਸ ਔਖੀ ਘੜੀ ਵਿੱਚ ਉਸਦੀ ਮਾਲੀ ਸਹਾਇਤਾ ਕੀਤੀ ਜਾਵੇ।