ਜਲੰਧਰ : ਛੋਟਾ ਸਈਪੁਰ ‘ਚ ਗੋਲ਼ੀ ਚੱਲਣ ਪਿੱਛੋਂ ਹੁਣ ਲੰਮਾ ਪਿੰਡ ‘ਚ ਫਾਇਰਿੰਗ, ਪ੍ਰਾਪਰਟੀ ਵਿਵਾਦ ਕਰਕੇ ਪਿਆ ਰੌਲ਼ਾ

0
270

ਜਲੰਧਰ| ਜ਼ਿਲ੍ਹੇ ਵਿੱਚ ਗੋਲੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਥਾਣਾ ਡਿਵੀਜ਼ਨ ਨੰਬਰ-8 ਅਧੀਨ ਆਉਂਦੇ ਸਈਪੁਰ ਵਿੱਚ ਗੋਲ਼ੀਬਾਰੀ ਦਾ ਮਾਮਲਾ ਸ਼ਾਂਤ ਨਹੀਂ ਹੋਇਆ ਸੀ ਕਿ ਕਿਸ਼ਨਪੁਰਾ-ਲੰਮਾ ਪਿੰਡ ਰੋਡ ’ਤੇ ਗੋਲ਼ੀਬਾਰੀ ਹੋ ਗਈ। ਇੱਥੇ ਜਾਇਦਾਦ ਦੇ ਵਿਵਾਦ ਵਿੱਚ ਗੋਲ਼ੀਆਂ ਚਲਾਈਆਂ ਗਈਆਂ। ਇਲਜ਼ਾਮ ਹੈ ਕਿ ਲੰਮਾ ਪਿੰਡ ਰੋਡ ‘ਤੇ ਬੀਐਮਐਸ ਫੈਸ਼ਨ ਦੇ ਮਾਲਕ ਲਕਸ਼ਯ ਵਰਮਾ ਨੇ ਆਪਣੇ ਭਰਾ ਅਤੇ ਦੋਸਤਾਂ ਨਾਲ ਮਿਲ ਕੇ ਗੋਲ਼ੀਬਾਰੀ ਕੀਤੀ।

ਜਿਸ ਘਰ ‘ਚ ਗੋਲ਼ੀਬਾਰੀ ਹੋਈ, ਉਸ ਮਕਾਨ ਦੀ ਮਾਲਕਣ ਨੇ ਦੋਸ਼ ਲਾਇਆ ਕਿ ਲਕਸ਼ਯ ਵਰਮਾ ਨੇ ਉਸ ਦੀਆਂ ਦੁਕਾਨਾਂ ‘ਤੇ ਕਬਜ਼ਾ ਕਰ ਲਿਆ ਹੈ। ਉਹ ਉਨ੍ਹਾਂ ਤੋਂ ਉਸ ਜ਼ਮੀਨ ਦੇ ਕਾਗਜ਼ ਮੰਗਦਾ ਹੈ ਜਿਸ ’ਤੇ ਦੁਕਾਨਾਂ ਹਨ। ਇਸ ਗੱਲ ਨੂੰ ਲੈ ਕੇ ਉਹ ਅਕਸਰ ਝਗੜਾ ਕਰਦਾ ਰਹਿੰਦਾ ਸੀ। ਦੇਰ ਰਾਤ 12:30 ਵਜੇ ਲਕਸ਼ਯ ਆਪਣੇ ਦੋਸਤਾਂ ਅਤੇ ਭਰਾ ਪ੍ਰਥਮ ਵਰਮਾ ਨਾਲ ਸ਼ਰਾਬ ਪੀ ਰਿਹਾ ਸੀ। ਪਹਿਲਾਂ ਗਾਲ੍ਹਾਂ ਕੱਢੀਆਂ ਅਤੇ ਫਿਰ ਫਾਇਰਿੰਗ ਸ਼ੁਰੂ ਕਰ ਦਿੱਤੀ।

ਔਰਤ ਦੇ ਲੜਕੇ ਨੇ ਦੋਸ਼ ਲਾਇਆ ਕਿ ਉਸ ਨੇ ਥਾਣਾ ਡਵੀਜ਼ਨ ਨੰਬਰ-8 ਨੂੰ ਵੀ ਫੋਨ ਕੀਤਾ ਪਰ ਥਾਣਾ ਇੰਚਾਰਜ ਨੇ ਸਵੇਰੇ ਆਉਣ ਦੀ ਗੱਲ ਕਹੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਅਦ ਵਿੱਚ ਉਹ ਵੀ ਆਇਆ ਪਰ ਬਿਨਾਂ ਕੋਈ ਕਾਰਵਾਈ ਕੀਤੇ ਮੌਕੇ ਤੋਂ ਵਾਪਸ ਚਲਾ ਗਿਆ। ਉਸ ਨੇ ਘਰ ਦੀ ਕੰਧ ‘ਤੇ ਗੋਲ਼ੀ ਦੇ ਨਿਸ਼ਾਨ ਵੀ ਦਿਖਾਏ। ਪੁਲਿਸ ਨੇ ਗੋਲ਼ੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)