ਜਲੰਧਰ ਬੱਸ ਅੱਡੇ ‘ਤੇ ਖੜ੍ਹੀਆਂ ਸਰਕਾਰੀ ਬੱਸਾਂ ਨੂੰ ਲੱਗੀ ਅੱਗ

0
1158

ਜਲੰਧਰ| ਅੱਜ ਜਲੰਧਰ ਬੱਸ ਸਟੈਂਡ ਦੇ ਡਿਪੂ ਨੰਬਰ 2 ‘ਤੇ ਖੜ੍ਹੀਆਂ ਸਰਕਾਰੀ ਬੱਸਾਂ ਨੂੰ ਅੱਗ ਲੱਗ ਗਈ। ਜਦਕਿ 2 ਤੋਂ ਵੱਧ ਬੱਸਾਂ ਆਦਿ ਅੱਗ ਦੀ ਲਪੇਟ ‘ਚ ਆ ਗਈਆਂ।

ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਪਰ ਦੂਰੋਂ ਦਿਖਾਈ ਦੇਣ ਵਾਲੇ ਅੱਗ ਦੇ ਧੂੰਏਂ ਨੇ ਬੱਸ ਸਟੈਂਡ ‘ਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।