ਪਟਿਆਲਾ : ਨਿਗਮ ਦਫ਼ਤਰ ‘ਚ ਖੜ੍ਹ ਕੇ ਦੁਕਾਨਦਾਰ ਨੇ ਪੀਤੀ ਜ਼ਹਿਰ, ਨਿਗਮ ਮੁਲਾਜ਼ਮਾਂ ‘ਤੇ ਲਾਏ ਤੰਗ ਕਰਨ ਦੇ ਦੋਸ਼

0
1255

ਪਟਿਆਲਾ| ਸ਼ਹਿਰ ਦੇ ਇਕ ਦੁਕਾਨਦਾਰ ਵੱਲੋਂ ਨਿਗਮ ਦਫ਼ਤਰ ‘ਚ ਜ਼ਹਿਰੀਲੀ ਦਵਾਈ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਨਿਗਮ ਮੁਲਾਜ਼ਮਾਂ ਨੇ ਹਸਪਤਾਲ ਦਾਖਲ ਕਰਵਾਇਆ ਹੈ।

ਦਵਾਈ ਪੀਣ ਵਾਲੇ ਦੀ ਪਛਾਣ ਸੂਰਜ ਭਾਟੀਆ ਵਜੋਂ ਹੋਈ ਹੈ, ਜਿਸਦੀ ਅਨਾਰਦਾਣਾ ਚੌਕ ਨੇੜੇ ਗੱਦਿਆਂ ਦੀ ਦੁਕਾਨ ਹੈ। ਸੂਰਜ ਨੇ ਦਵਾਈ ਪੀਣ ਤੋਂ ਪਹਿਲਾਂ ਨਿਗਮ ਦਫ਼ਤਰ ਦੇ ਬਾਹਰ ਖੜ੍ਹ ਕੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਨਿਗਮ ਮੁਲਾਜ਼ਮਾਂ ਤੇ ਸਿਆਸੀ ਆਗੂਆਂ ‘ਤੇ ਬਿਨਾਂ ਵਜ੍ਹਾ ਤੰਗ ਕਰਨ ਦਾ ਦੋਸ਼ ਲਾਇਆ ਹੈ। ਫਿਲਹਾਲ ਸੂਰਜ ਜ਼ੇਰੇ ਇਲਾਜ ਹੈ ਤੇ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।