21 ਲੱਖ ਦੇ ਟਮਾਟਰਾਂ ਨਾਲ ਭਰਿਆ ਟਰੱਕ ਸਣੇ ਡਰਾਈਵਰ-ਕਲੀਨਰ ਲਾਪਤਾ, ਵਪਾਰੀ ਪਰੇਸ਼ਾਨ

0
473

ਕਰਨਾਟਕ| ਕਰਨਾਟਕ ਦੇ ਕੋਲਾਰ ਤੋਂ ਰਾਜਸਥਾਨ ਜਾ ਰਿਹਾ 21 ਲੱਖ ਰੁਪਏ ਦੇ ਟਮਾਟਰਾਂ ਦਾ ਟਰੱਕ ਰਸਤੇ ਵਿੱਚ ਲਾਪਤਾ ਹੋ ਗਿਆ। ਟਰੱਕ ਡਰਾਈਵਰ ਅਤੇ ਕਲੀਨਰ ਨਾਲ ਵੀ ਸੰਪਰਕ ਨਹੀਂ ਹੋ ਸਕਿਆ। ਟਰੱਕ ਮਾਲਕ ਨੇ ਦੱਸਿਆ ਕਿ ਡਰਾਈਵਰ ਨੇ ਆਪਣੇ ਸਾਥੀ ਨਾਲ ਮਿਲ ਕੇ ਟਮਾਟਰ ਚੋਰੀ ਕਰ ਲਏ ਹਨ। ਦੋਵਾਂ ਖਿਲਾਫ ਕੋਲਾਰ ਨਗਰ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਟਰੱਕ ਦੇ ਮਾਲਕ ਨੇ ਦੱਸਿਆ ਕਿ 27 ਜੁਲਾਈ ਨੂੰ ਦੋ ਵਪਾਰੀਆਂ ਨੇ ਕੋਲਾਰ ਏਪੀਐਮਸੀ ਯਾਰਡ ਤੋਂ ਰਾਜਸਥਾਨ ਦੇ ਜੈਪੁਰ ਤੱਕ ਟਮਾਟਰ ਲਿਜਾਣ ਲਈ ਟਰੱਕ ਬੁੱਕ ਕੀਤਾ ਸੀ। ਟਰੱਕ ਨੇ ਸ਼ਨੀਵਾਰ ਰਾਤ ਨੂੰ ਜੈਪੁਰ ਪਹੁੰਚਣਾ ਸੀ, ਪਰ ਸੋਮਵਾਰ ਤੱਕ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚਿਆ। ਡਰਾਈਵਰ ਦਾ ਫੋਨ ਵੀ ਬੰਦ ਹੈ, ਟਰੱਕ ਦੇ ਆਪਰੇਟਰ ਨਾਲ ਵੀ ਸੰਪਰਕ ਨਹੀਂ ਹੋ ਸਕਿਆ।

ਕੋਲਾਰ ਤੋਂ ਟਰੱਕ 1600 ਦੂਰ ਚਲਾ ਗਿਆ
ਪੁਲਿਸ ਦਾ ਕਹਿਣਾ ਹੈ ਕਿ ਗੱਡੀ ਵਿੱਚ ਲਗਾਏ ਗਏ ਜੀਪੀਐਸ ਟਰੈਕਰ ਦੇ ਅਨੁਸਾਰ, ਟਰੱਕ ਨੇ ਕੋਲਾਰ ਤੋਂ ਲਗਭਗ 1600 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਸੀ। ਇਸ ਤੋਂ ਬਾਅਦ ਟਰੱਕ ਦਾ ਕੋਈ ਸੁਰਾਗ ਨਹੀਂ ਲੱਗਾ। ਟਮਾਟਰ ਖਰੀਦਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਟਰੱਕ ਨਾਲ ਹਾਦਸਾ ਵਾਪਰਿਆ ਹੁੰਦਾ ਤਾਂ ਸਾਨੂੰ ਸੂਚਨਾ ਮਿਲ ਜਾਂਦੀ। ਸਾਨੂੰ ਸ਼ੱਕ ਹੈ ਕਿ ਡਰਾਈਵਰ ਟਮਾਟਰ ਚੋਰੀ ਕਰਨ ਲਈ ਟਰੱਕ ਲੈ ਕੇ ਫਰਾਰ ਹੋ ਸਕਦਾ ਹੈ।