ਜਲੰਧਰ : ਤਹਿਸੀਲ ਦਫਤਰ ਦੇ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ ਖਤਮ, ਆਮ ਵਾਂਗ ਹੋਣਗੇ ਕੰਮ

0
806

ਜਲੰਧਰ : ਜ਼ਿਲ੍ਹਾ ਜਲੰਧਰ ਦੀ ਤਹਿਸੀਲ ਵਿਚ ਸ਼ੁਰੂ ਕੀਤੀ ਗਈ ਹੜਤਾਲ ਹੁਣ ਵਾਪਿਸ ਲੈ ਲਈ ਗਈ ਹੈ। ਸਾਰੇ ਕੰਮ ਹੁਣ ਪਹਿਲਾਂ ਵਾਂਗ ਹੋਣਗੇ। ਜਲੰਧਰ ਵਿਚ ਮਾਣਯੋਗ ਗਵਰਨਰ ਵਲੋਂ ਹੜ੍ਹਾਂ ਦੇ ਮੱਦੇਨਜ਼ਰ ਦੌਰਾ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਰੋਪੜ ਵਲੋਂ ਸ਼ੁਰੂ ਕੀਤੀ ਗਈ ਤਹਿਸੀਲ ਮੁਲਾਜ਼ਮਾਂ ਦੀ ਹੜਤਾਲ ਵੀ ਫਿਲਹਾਲ ਹੜ੍ਹਾਂ ਦੇ ਮੱਦੇਨਜ਼ਰ ਵਾਪਸ ਲੈ ਲਈ ਗਈ ਹੈ। ਇਸ ਲਈ ਵੀਆਈਪੀ ਵਿਜ਼ਿਟ ਤੇ ਹੜ੍ਹਾਂ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਫਿਲਹਾਲ ਕਲਮਛੋੜ ਹੜਤਾਲ ਜਲੰਧਰ ਵਿਚ ਵੀ ਖਤਮ ਕਰ ਦਿੱਤੀ ਗਈ ਹੈ।