ਪੰਜਾਬ ‘ਚ ਲੌਕਡਾਊਨ/ਕਰਫਿਊ ‘ਚ ਕੁਝ ਛੋਟਾਂ ਨਾਲ 2 ਹਫ਼ਤਿਆਂ ਦਾ ਹੋਰ ਵਾਧਾ, ਰੈਡ ਜ਼ੋਨ ਬਾਰੇ ਫੈਸਲਾ ਲੈਣਗੇ ਡੀਸੀ

    0
    2821

    ਚੰਡੀਗੜ੍ਹ. ਪੰਜਾਬ ਵਿੱਚ ਕਰਫਿਊ/ਲੌਕਡਾਊਨ ਨੂੰ 2 ਹਫ਼ਤਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਇਹ ਵਾਧਾ 3 ਮਈ ਤੋਂ ਬਾਅਦ 2 ਹੋਰ ਹਫਤਿਆਂ ਤੱਕ ਲਾਗੂ ਹੋਵੇਗਾ।

    ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਦੋ ਹਫ਼ਤਿਆਂ ਤੱਕ ਪੰਜਾਬ ਵਿੱਚ ਕਰਫਿਊ ਜਾਰੀ ਰਹੇਗਾ, ਪਰ ਦੁਕਾਨਦਾਰਾਂ ਨੂੰ ਇਸ ਵਿੱਚ ਕੁੱਝ ਛੋਟ ਦਿੱਤੀ ਗਈ ਹੈ। ਕੋਈ ਵੀ ਦੁਕਾਨਦਾਰ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦੁਕਾਨਾਂ ਖੋਲ੍ਹ ਸਕਦਾ ਹੈ, ਪਰ ਸਮਾਜਕ ਦੂਰੀ ਅਤੇ ਹੋਰ ਹਿਦਾਇਤਾਂ ਦਾ ਪਾਲਣ ਕਰਨਾ ਉਨ੍ਹਾਂ ਲਈ ਜਰੂਰੀ ਹੋਵੇਗਾ। ਲੋਕ ਆਪਣਾ ਸਮਾਨ ਲੈਣ ਜਾ ਸਕਦੇ ਹਨ ਅਤੇ ਸਵੇਰੇ 11 ਵਜ੍ਹੇ ਤੱਕ ਵਾਪਸ ਆਉਣਾ ਚਾਹੀਦਾ ਹੈ।

    ਜਿਕਰਯੋਗ ਹੈ ਕਿ ਪੰਜਾਬ ਦੇ 6 ਜਿਲ੍ਹੇ ਰੇਡ ਜੋਨ ਵਿੱਚ ਹਨ। ਇਨ੍ਹਾਂ ਜਿਲ੍ਹਿਆਂ ਵਿੱਚ ਦੁਕਾਨਾਂ ਖੋਲਣ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਛੋਟ ਬਾਰੇ ਡੀਸੀ ਫੈਸਲਾ ਕਰਨਗੇ।