ਪਟਿਆਲਾ| ਪਟਿਆਲਾ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਸੈਲਫੀ ਲੈਣ ਦੇ ਚੱਕਰ ਵਿਚ 13 ਸਾਲਾਂ ਦਾ ਮੁੰਡਾ ਆਪਣੀ ਜਾਨ ਗੁਆ ਬੈਠਾ।
ਜਾਣਕਾਰੀ ਅਨੁਸਾਰ ਪਟਿਆਲਾ ਦੀ ਵੱਡੀ ਨਹਿਰ ਵਿਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ। ਇਸ ਵਿਚਾਲੇ ਨੇੜਲੇ ਪਿੰਡ ਦਾ ਇਕ 13 ਸਾਲਾਂ ਦਾ ਬੱਚਾ ਵਗਦੇ ਤੇਜ਼ ਪਾਣੀ ਨੇੜੇ ਸੈਲਫੀਆਂ ਲੈ ਰਿਹਾ ਸੀ ਕਿ ਉਸਦਾ ਪੈਰ ਤਿਲਕ ਗਿਆ ਤੇ ਉਹ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਿਆ।