ਮਜ਼ਦੂਰੀ ਕਰਕੇ ਪਤਨੀ ਬਣਾਈ ਟੀਚਰ, ਹੈੱਡਮਾਸਟਰ ਨਾਲ ਹੋਈ ਫ਼ਰਾਰ, 2 ਬੱਚਿਆਂ ਦੀ ਹੈ ਮਾਂ

0
704

ਬਿਹਾਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ, ਜਿਸ ਪਤਨੀ ਨੂੰ ਪੜ੍ਹਾ-ਲਿਖਾ ਕੇ ਅਧਿਆਪਕਾ ਬਣਾਇਆ ਸੀ, ਉਸਦੇ ਸੁਪਨੇ ਪੂਰੇ ਕਰਨ ਲਈ ਮਜ਼ਦੂਰੀ ਕੀਤੀ, ਉਹ ਆਪਣੇ ਹੀ ਸਕੂਲ ਦੇ ਹੈੱਡ ਮਾਸਟਰ ਨਾਲ ਭੱਜ ਗਈ। ਮਾਮਲਾ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦਾ ਹੈ। ਪਤੀ ਨੇ ਸ਼ਨੀਵਾਰ ਨੂੰ ਜੰਦਾਹਾ ਥਾਣੇ ’ਚ ਹੈੱਡਮਾਸਟਰ ਵਿਰੁੱਧ ਐੱਫਆਈਆਰ ਦਰਜ ਕਰਵਾਈ ਹੈ। ਮਹਿਲਾ 2 ਬੱਚਿਆਂ ਦੀ ਮਾਂ ਹੈ।

ਪਤੀ ਨੇ ਕਿਹਾ ਹੈ ਕਿ 13 ਸਾਲ ਪਹਿਲਾਂ ਉਸਦਾ ਵਿਆਹ ਵਿਭੂਤੀਪੁਰ ਥਾਣਾ ਖੇਤਰ ਦੇ ਇਕ ਪਿੰਡ ’ਚ ਹੋਇਆ ਸੀ। ਉਸਦੀ ਵਿੱਤੀ ਹਾਲਤ ਠੀਕ ਨਹੀਂ ਸੀ। ਲੜਕੀ ਪੜ੍ਹਨਾ ਚਾਹੁੰਦੀ ਸੀ, ਇਸ ਕਾਰਨ ਚੰਦਨ ਨੇ ਮਜ਼ਦੂਰੀ ਕੀਤੀ, ਕਰਜ਼ਾ ਲਿਆ। ਇਸ ਨਾਲ ਵੀ ਖਰਚਾ ਪੂਰਾ ਨਾ ਹੋਇਆ ਤਾਂ ਜ਼ਮੀਨ ਵੇਚੀ ਪਰ ਉਸਦੀ ਪੜ੍ਹਾਈ ਜਾਰੀ ਰੱਖੀ। ਉਸ ਨੂੰ ਡੀਐੱਲਐੱਡ ਕਰਵਾਇਆ ਤੇ ਟ੍ਰੇਨਿੰਗ ਦਿਵਾਈ।

ਉਸਦੀ 12 ਸਾਲ ਦੀ ਧੀ ਤੇ 7 ਸਾਲ ਦਾ ਪੁੱਤਰ ਵੀ ਹੈ। 2022 ’ਚ ਪਤਨੀ ਦੀ ਅਧਿਆਪਕਾ ਦੇ ਅਹੁਦੇ ’ਤੇ ਚੋਣ ਹੋਈ। ਪਤਨੀ ਨੇ ਜੰਦਾਹਾ ਇਲਾਕੇ ਦੇ ਹੀ ਇਕ ਸਕੂਲ ’ਚ ਯੋਗਦਾਨ ਦਿੱਤਾ। ਉਥੋਂ ਦਾ ਹੈੱਡ ਮਾਸਟਰ ਪਤਨੀ ਨੂੰ ਘਰ ਛੱਡਣ ਆਉਂਦਾ ਸੀ। ਬਾਅਦ ’ਚ ਹੈੱਡ ਮਾਸਟਰ ਨੇ ਘਰ ਦੇ ਨੇੜੇ ਹੀ ਕੌਆ ਚੌਕ ਕੋਲ ਘਰ ਦਿਵਾ ਦਿੱਤਾ। ਦੋਸ਼ ਹੈ ਕਿ ਦੋਵੇਂ ਉਥੇ ਰਹਿਣ ਲੱਗੇ। ਇਸ ਤੋਂ ਬਾਅਦ ਉਹ ਫਰਾਰ ਹੋ ਗਈ। ਜੰਦਾਹਾ ਦੇ ਥਾਣਾ ਇੰਚਾਰਜ ਖਟੈਤ ਨੇ ਕਿਹਾ ਕਿ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਆਪਣੇ ਪੱਧਰ ’ਤੇ ਵੀ ਜਾਂਚ ਕਰ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ