ਪੰਜਾਬ ‘ਚ 15 ਜੁਲਾਈ ਤੱਕ ਭਾਰੀ ਬਾਰਿਸ਼ ਹੋਣ ਦਾ ਐਲਰਟ ਜਾਰੀ

0
413

ਲੁਧਿਆਣਾ | ਮਾਨਸੂਨ ਜੁਲਾਈ ਦੇ ਦੂਜੇ ਹਫ਼ਤੇ ਵੀ ਪੂਰੀ ਤਰ੍ਹਾਂ ਸਰਗਰਮ ਰਹੇਗਾ। ਮੌਸਮ ਵਿਭਾਗ ਅਨੁਸਾਰ ਸੂਬੇ ਵਿਚ 15 ਜੁਲਾਈ ਤੱਕ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦਾ ਐਲਰਟ ਜਾਰੀ ਹੈ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਜੇ ਭਾਰੀ ਮੀਂਹ ਪਵੇਗਾ। ਪੰਜਾਬ ਦਾ ਹਰ ਸ਼ਹਿਰ ਮੀਂਹ ਕਾਰਨ ਜਲਥਲ ਹੋਇਆ ਪਿਆ ਹੈ।

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿਚ 28 ਸੈਂਟੀਮੀਟਰ ਤੱਕ ਮੀਂਹ ਪਿਆ ਹੈ। ਨੰਗਲ ‘ਚ 28, ਰੋਪੜ, ਬੱਲੋਵਾਲ, ਸੋਨਕਰੀ 27 ਸੈਂਟੀਮੀਟਰ, ਤਿੱਬੜੀ 25 ਸੈਂਟੀਮੀਟਰ, ਗੁਰਦਾਸਪੁਰ 21 ਸੈਂਟੀਮੀਟਰ, ਮਾਧੋਪੁਰ, ਆਨੰਦਪੁਰ ਸਾਹਿਬ 19 ਸੈਂਟੀਮੀਟਰ, ਧਾਰੀਵਾਲ 17 ਸੈਂਟੀਮੀਟਰ, ਮਲਕਪੁਰ 15, ਖਰੜ, ਸ਼ਾਹਪੁਰ ਕੰਢੀ 14, ਤਰਨਤਾਰਨ, ਗੜ੍ਹਸ਼ੰਕਰ 12 ਸੈਂਟੀਮੀਟਰ ਸਮੇਤ ਪੰਜਾਬ ਦੇ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਪਿਆ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ