ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਲੰਧਰ ਤੋਂ ਅੱਜ 9 ਹੋਰ ਮਾਮਲੇ ਸਾਹਮਣੇ ਆਉਣ ਨਾਲ ਪੰਜਾਬ ਵਿੱਚ ਕੋਰੋਨਾ ਮਰੀਜ਼ਾ ਦੀ ਗਿਣਤੀ ਵੱਧ ਕੇ 321 ਹੋ ਗਈ ਹੈ। ਸੂਬੇ ਵਿੱਚ ਸ਼ਕੀ ਮਾਮਲੇ ਵੱਧ ਕੇ 14317 ਹੋ ਗਏ ਹਨ। 84 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਸੂਬੇ ਵਿੱਚ 3507 ਮਰੀਜ਼ਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ, 211 ਕੇਸ ਐਕਟਿਵ ਹਨ। 1 ਮਰੀਜ਼ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਮ੍ਰਿਤਕਾਂ ਦੀ ਕੁਲ ਗਿਣਤੀ 18 ਹੈ।
ਅੱਜ ਐਸਏਐਸ ਨਗਰ ਮੁਹਾਲੀ ਦੇ 8 ਅਤੇ ਪਠਾਨਕੋਟ ਦੇ 4 ਮਰੀਜ਼ ਠੀਕ ਹੋਏ ਹਨ।
ਜਲੰਧਰ 78 ਮਰੀਜ਼ਾਂ ਨਾਲ ਕੋਰੋਨਾ ਮਾਮਲਿਆਂ ਵਿੱਚ ਸੂਬੇ ਵਿੱਚ ਪਹਿਲੇ ਨੰਬਰ ਤੇ ਆ ਚੁੱਕਾ ਹੈ। ਅੱਜ ਇਥੇ ਜਿਹੜੇ 9 ਮਰੀਜ਼ ਸਾਹਮਣੇ ਆਏ ਹਨ ਉਹ ਰਾਜ ਨਗਰ, ਰਾਜਾ ਗਾਰਡਨ, ਕਰੋਲ ਬਾਗ, ਬਸਤੀ ਸ਼ੇਖ, ਸੰਤ ਨਗਰ ਇਲਾਕੇ ਦੇ ਹਨ।
ਪੁਸ਼ਟੀ ਹੋਏ ਕੇਸਾਂ ਦੀ ਗਿਣਤੀ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏ ਕੇਸਾਂ ਦੀਗਿਣਤੀ | ਕੁੱਲ ਐਕਟਿਵ ਕੇਸ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਜਲੰਧਰ | 78 | 59 | 7 | 3 |
2. | ਐਸ.ਏ.ਐਸ. ਨਗਰ | 63 | 39 | 22 | 2 |
3. | ਪਟਿਆਲਾ | 61 | 60 | 1 | 0 |
4. | ਪਠਾਨਕੋਟ | 25 | 15 | 9 | 1 |
5. | ਐਸ.ਬੀ.ਐਸ. ਨਗਰ | 20 | 1 | 18 | 1 |
6. | ਲੁਧਿਆਣਾ | 18 | 10 | 4 | 4 |
7. | ਅੰਮ੍ਰਿਤਸਰ | 14 | 11 | 1 | 2 |
8. | ਮਾਨਸਾ | 13 | 10 | 3 | 0 |
9. | ਹੁਸ਼ਿਆਰਪੁਰ | 7 | 1 | 5 | 1 |
10. | ਮੋਗਾ | 4 | 0 | 4 | 0 |
11. | ਫ਼ਰੀਦਕੋਟ | 3 | 2 | 1 | 0 |
12. | ਕਪੂਰਥਲਾ | 3 | 0 | 2 | 1 |
13. | ਰੋਪੜ | 3 | 0 | 2 | 1 |
14. | ਸੰਗਰੂਰ | 3 | 1 | 2 | 0 |
15. | ਬਰਨਾਲਾ | 2 | 0 | 1 | 1 |
16. | ਫ਼ਤਹਿਗੜ੍ਹ ਸਾਹਿਬ | 2 | 0 | 2 | 0 |
17. | ਫ਼ਿਰੋਜਪੁਰ | 1 | 1 | 0 | 0 |
18. | ਗੁਰਦਾਸਪੁਰ | 1 | 0 | 0 | 1 |
19. | ਮੁਕਤਸਰ | 1 | 1 | 0 | 0 |
ਕੁੱਲ | 322 | 211 | 84 | 18 |