ਅੰਮ੍ਰਿਤਸਰ ਦੇ ਸਟਰੀਟ ਡੌਗ ਦੀ ਬਦਲੀ ਕਿਸਮਤ, ਜਾਣਗੇ ਵਿਦੇਸ਼, ਕੈਨੇਡੀਅਨ ਔਰਤ ਨੇ ਲਏ ਗੋਦ

0
606

ਅੰਮ੍ਰਿਤਸਰ | ਅੰਮ੍ਰਿਤਸਰ ਦੇ 2 ਸਟ੍ਰੀਟ ਡੌਗ ਜਲਦ ਹੀ ਕੈਨੇਡਾ ਜਾਣਗੇ। ਉਨ੍ਹਾਂ ਨੂੰ ਬਿਜ਼ਨੈੱਸ ਕਲਾਸ ਤੋਂ ਕੈਨੇਡਾ ਲਿਜਾਇਆ ਜਾਵੇਗਾ। ਐਨੀਮਲ ਵੈਲਫੇਅਰ ਐਂਡ ਕੇਅਰ ਸੁਸਾਇਟੀ ਦੀ ਡਾ. ਨਵਨੀਤ ਕੌਰ ਇਨ੍ਹਾਂ ਦੋਵਾਂ ਕੁੱਤਿਆਂ ਲਿਲੀ ਤੇ ਡੇਜ਼ੀ ਨੂੰ ਆਪਣੇ ਨਾਲ ਕੈਨੇਡਾ ਲਿਜਾ ਰਹੀ ਹੈ। ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ ਤੇ ਦੋਵੇਂ 15 ਜੁਲਾਈ ਨੂੰ ਕੈਨੇਡਾ ਲਈ ਰਵਾਨਾ ਹੋਣਗੇ। ਡਾ. ਰਵਨੀਤ ਕੌਰ ਨੇ ਦੱਸਿਆ ਕਿ ਕੈਨੇਡਾਈ ਮਹਿਲਾ ਬ੍ਰੇਂਡਾ ਨੇ ਲਿਲੀ ਤੇ ਡੇਜ਼ੀ ਨੂੰ ਗੋਦ ਲਿਆ ਹੈ।

ਡਾ. ਨਵਨੀਤ ਨੇ ਦੱਸਿਆ ਕਿ ਉਹ ਖੁਦ ਅਮਰੀਕਾ ਵਿਚ ਰਹਿੰਦੀ ਹੈ ਤੇ ਅੰਮ੍ਰਿਤਸਰ ਵਿਚ ਉਸ ਦਾ ਜੱਦੀ ਪਿੰਡ ਹੈ। ਸਾਲ 2020 ਵਿਚ ਜਦੋਂ ਲਾਕਡਾਊਨ ਲੱਗਾ ਸੀ ਤਾਂ ਉਨ੍ਹਾਂ ਨੇ ਸਟ੍ਰੀਟ ਡੌਗ ਨੂੰ ਸੰਭਾਲਣ ਤੇ ਇਲਾਜ ਲਈ ਇਕ ਸੰਸਥਾ ਬਣਾਈ। ਸੁਖਵਿੰਦਰ ਸਿੰਘ ਜੌਲੀ ਨੇ ਅੰਮ੍ਰਿਤਸਰ ਵਿਚ ਇਸ ਦੀ ਕਮਾਨ ਸੰਭਾਲੀ ਤੇ ਸੰਸਥਾ ਦੇ ਕੰਮ ਨੂੰ ਅੱਗੇ ਵਧਾਇਆ।

ਲਗਭਗ 1 ਮਹੀਨੇ ਤੋਂ ਲਿਲੀ ਤੇ ਡੇਜ਼ੀ ਦਾ ਪਾਲਣ-ਪੋਸ਼ਣ ਸੰਸਥਾ ਕਰ ਰਹੀ ਹੈ। ਜਦੋਂ ਇਨ੍ਹਾਂ ਨੂੰ ਗੋਦ ਲਿਆ ਗਿਆ ਸੀ ਤਾਂ ਇਨ੍ਹਾਂ ਦੀ ਹਾਲਤ ਬੇਹੱਦ ਖਰਾਬ ਸੀ। ਇਸ ਤੋਂ ਬਾਅਦ ਇਨ੍ਹਾਂ ਦਾ ਇਲਾਜ ਕਰਵਾਇਆ ਗਿਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ