ਚੰਡੀਗੜ੍ਹ : 8 ਸਾਲਾਂ ਬਾਅਦ ਸਿੱਖਿਆ ਵਿਭਾਗ ਨੇ JBT ਦੀਆਂ ਅਸਾਮੀਆਂ ‘ਤੇ ਕੱਢੀ ਬੰਪਰ ਭਰਤੀ, ਇੰਝ ਕਰੋ ਅਪਲਾਈ

0
160

ਚੰਡੀਗੜ੍ਹ | ਚੰਡੀਗੜ੍ਹ ਸਿੱਖਿਆ JBT ਜੇਬੀਟੀ ਦੇ ਸਥਾਈ ਅਹੁਦਿਆਂ ‘ਤੇ ਬੰਪਰ ਭਰਤੀ ਹੋਣ ਜਾ ਰਹੀ ਹੈ। 8 ਸਾਲ ਬਾਅਦ ਸਿੱਖਿਆ ਵਿਭਾਗ ਜੇਬੀਟੀ ਦੇ ਸਥਾਈ ਅਹੁਦਿਆਂ ਦੀ ਨਿਯੁਕਤੀ ਕਰਨ ਜਾ ਰਿਹਾ ਹੈ। 20 ਜੁਲਾਈ 2023 ਤੱਕ ਉਮੀਦਵਾਰ ਜੇਬੀਟੀ ਅਹੁਦੇ ਲਈ ਅਪਲਾਈ ਕਰ ਸਕਦੇ ਹਨ। ਸਿੱਖਿਆ ਵਿਭਾਗ 293 ਜੇਬੀਟੀ ਅਹੁਦਿਆਂ ‘ਤੇ ਭਰਤੀ ਕਰਨ ਜਾ ਰਿਹਾ ਹੈ। ਆਨਲਾਈਨ ਫਾਰਮ ਭਰਨ ਦੀ ਤਰੀਕ 14 ਅਗਸਤ ਹੈ। ਇਸ ਤੋਂ ਇਲਾਵਾ ਟੀਜੀਟੀ, ਪੀਜੀਟੀ ਤੇ ਹੋਰ ਅਹੁਦਿਆਂ ਦੀ ਭਰਤੀ ਪ੍ਰਕਿਰਿਆ ਵੀ ਜਲਦ ਸ਼ੁਰੂ ਕੀਤੀ ਜਾਵੇਗੀ। ਪਿਛਲੀ ਵਾਰ 2015 ਵਿਚ ਜੇਬੀਟੀ ਦੇ ਸਥਾਈ ਅਹੁਦਿਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ।

India's job market is opening up; these sectors may witness strong hiring

20 ਜੁਲਾਈ ਤੋਂ 14 ਅਗਸਤ ਤੱਕ ਸਿੱਖਿਆ ਵਿਭਾਗ ਦੀ ਵੈੱਬਸਾਈਟ ‘ਤੇ ਅਪਲਾਈ ਕਰ ਸਕੋਗੇ। 17 ਅਗਸਤ ਤੱਕ ਫੀਸ ਭਰਨ ਦੀ ਆਖਰੀ ਤਰੀਕ ਹੋਵੇਗੀ। ਨਿਯੁਕਤੀ ਆਬਜੈਕਟਿਵ ਟਾਈਪ ਟੈਸਟ ਦੇ ਆਧਾਰ ‘ਤੇ ਹੋਵੇਗੀ। 150 ਅੰਕਾਂ ਦੇ ਪੇਪਰ ਵਿਚੋਂ 40 ਫੀਸਦੀ ਅੰਕ ਹਾਸਲ ਕਰਨਾ ਲਾਜ਼ਮੀ ਹੋਵੇਗਾ। ਚੋਣ ਪ੍ਰਕਿਰਿਆ ਦੌਰਾਨ ਇੰਟਰਵਿਊ ਨਹੀਂ ਲਏ ਜਾਣਗੇ। ਵਿਭਾਗ 30 ਅਗਸਤ ਨੂੰ ਵੈੱਬਸਾਈਟ ‘ਤੇ ਪ੍ਰੀਖਿਆ ਦੀ ਤਰੀਕ ਜਾਰੀ ਕਰੇਗਾ।

ਵਿਭਾਗ ਕੁੱਲ 769 ਸਿੱਖਿਅਕ ਅਹੁਦਿਆਂ ‘ਤੇ ਭਰਤੀ ਕਰਨ ਜਾ ਰਿਹਾ ਹੈ, ਜਿਸ ਦੀ ਪ੍ਰਕਿਰਿਆ ਜੇਬੀਟੀ ਦੇ ਫਾਰਮ ਦੀ ਉਪਲਬਧਤਾ ਨਾਲ ਸ਼ੁਰੂ ਹੋ ਗਈ ਹੈ। 20 ਜੁਲਾਈ ਤੋਂ ਸਿੱਖਿਆ ਵਿਭਾਗ ਦੀ ਵੈੱਬਸਾਈਟ www.chdeducation.gov.in ‘ਤੇ ਰਿਕਰੂਟ ਦੇ ਆਪਸ਼ਨ ‘ਤੇ ਜਾ ਕੇ ਉਮੀਦਵਾਰ ਅਪਲਾਈ ਕਰ ਸਕਣਗੇ।

ਫਾਰਮ ਭਰਨ ਦੀ ਪਹਿਲੀ ਤਰੀਕ 20 ਜੁਲਾਈ 2023 ਸਵੇਰੇ 11 ਵਜੇ ਤੋਂ ਸ਼ੁਰੂ, ਆਖਰੀ ਤਰੀਕ 14 ਅਗਸਤ 2023 ਸ਼ਾਮ ਪੰਜ ਵਜੇ, ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ 17 ਜੁਲਾਈ 2023 ਦੁਪਹਿਰ 2 ਵਜੇ ਤੱਕ ਹੈ। ਸਰਕਾਰੀ ਸਕੂਲਾਂ ਵਿਚ ਟੀਚਰਾਂ ਦੀ ਲੰਬੇ ਸਮੇਂ ਤੋਂ ਕਮੀ ਚੱਲ ਰਹੀ ਸੀ, ਜਿਸ ਕਾਰਨ ਟੀਚਰਾਂ ‘ਤੇ ਕੰਮ ਦ ਵਾਧੂ ਬੋਝ ਸੀ। ਯੂਨੀਅਨ ਵੱਲੋਂ ਵਿਭਾਗ ਨੂੰ ਸਮੇਂ-ਸਮੇਂ ‘ਤੇ ਟੀਚਰਾਂ ਦੇ ਅਹੁਦਿਆਂ ‘ਤੇ ਭਰਤੀ ਲਈ ਮੰਗ ਕੀਤੀ ਗਈ ਸੀ, ਜਿਸ ‘ਤੇ ਵਿਭਾਗ ਨੇ ਸਹੀ ਫੈਸਲਾ ਲੈ ਕੇ ਰਾਹਤ ਦਿੱਤੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ