ਭੀਮ ਆਰਮੀ ਚੀਫ਼ ਚੰਦਰਸ਼ੇਖਰ ਅਜ਼ਾਦ ‘ਤੇ ਜਾਨਲੇਵਾ ਹਮਲਾ, ਕਾਫ਼ਲੇ ‘ਤੇ ਚਲਾਈਆਂ ਗੋਲੀਆਂ

0
114

ਸਹਾਰਨਪੁਰ| ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਭੀਮ ਆਰਮੀ ਦੇ ਚੀਫ ਚੰਦਰਸ਼ੇਖਰ ਉਤੇ ਜਾਨਲੇਵਾ ਹਮਲਾ ਹੋਇਆ ਹੈ। ਉਹ ਸਹਾਰਨਪੁਰ ਵਿਚ ਆਪਣੇ ਇਕ ਵਰਕਰ ਦੇ ਘਰ ਜਾ ਰਹੇ ਸਨ। ਊਨ੍ਹਾਂ ਦੀ ਗੱਡੀ ਉਤੇ ਬਾਈਕ ਸਵਾਰ ਹਮਲਾਵਰਾਂ ਨੇ ਹਮਲਾ ਕੀਤਾ।

ਇਸ ਹਮਲੇ ਵਿਚ ਉਨ੍ਹਾਂ ਉਤੇ ਤਾਬੜਤੋੜ ਫਾਇਰੰਗ ਕੀਤੀ ਗਈ। ਪਰ ਉਹ ਵਾਲ਼-ਵਾਲ ਬਚ ਗਏ। ਉਨ੍ਹਾਂ ਦੇ ਪੇਟ ਨੂੰ ਛੂਹ ਕੇ ਇਕ ਗੋਲ਼ੀ ਨਿਕਲ ਗਈ। ਫਿਲਹਾਲ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਉਨ੍ਹਾਂ ਉਤੇ ਇਸ ਹਮਲੇ ਨਾਲ ਦਲਿਤ ਸਮਾਜ ਦੇ ਲੋਕਾਂ ਵਿਚ ਕਾਫੀ ਰੋਸ ਦਿਖਾਈ ਦੇ ਰਿਹਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ