ਚੰਡੀਗੜ੍ਹ | ਕੁਝ ਸਮਾਂ ਪਹਿਲਾਂ ਪੱਕੇ ਕੀਤੇ ਅਧਿਆਪਕਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਦੇ ਤਨਖਾਹਾਂ ਤੇ ਭੱਤਿਆਂ ਵਿਚ ਭਾਰੀ ਵਾਧਾ ਕੀਤਾ ਹੈ। CM ਮਾਨ ਨੇ ਐਜੂਕੇਸ਼ਨ ਪ੍ਰੋਵਾਈਡਰਾਂ ਦੀ ਤਨਖਾਹ 9500 ਤੋਂ ਵਧਾ ਕੇ 20 ਹਜ਼ਾਰ ਕਰ ਦਿੱਤੀ ਹੈ।
ਐਜੂਕੇਸ਼ਨ ਵਾਲੰਟੀਅਰਾਂ ਤੇ ਪ੍ਰੋਵਾਈਡਰਾਂ ਨੂੰ ਪੇਡ ਛੁੱਟੀਆਂ ਮਿਲਣਗੀਆਂ। 58 ਸਾਲ ‘ਤੇ ਰਿਟਾਇਰਮੈਂਟ ਹੋਵੇਗੀ। 6 ਹਜ਼ਾਰ ਵਾਲਿਆਂ ਦੀ ਤਨਖਾਹ 18 ਹਜ਼ਾਰ ਕਰ ਦਿੱਤੀ ਹੈ। 5337 ਸਿੱਖਿਆ ਪ੍ਰੋਵਾਈਡਰਾਂ ਦੀ ਤਨਖਾਹ ਵਧਾਈ ਗਈ ਹੈ। ਈਟੀਟੀ ਤੇ ਐਨਟੀਟੀ ਅਧਿਆਪਕਾਂ ਦੀ ਤਨਖਾਹ ਵੀ ਵਧਾਈ ਹੈ। ਛੁੱਟੀਆਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ।
ਦੂਜੇ ਪਾਸੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਏਜੀਐੱਸ ਦੀ ਤਨਖਾਹ ਪਹਿਲਾਂ 6000 ਸੀ, ਹੁਣ ਉਨ੍ਹਾਂ ਨੂੰ 18000 ਤਨਖਾਹ ਦਿੱਤੀ ਜਾਵੇਗੀ। ਇਸੇ ਤਰ੍ਹਾਂ 5337 ਐਜੂਕੇਸ਼ਨ ਪ੍ਰੋਵਾਈਡਰ ਨੂੰ 9500 ਤਨਖਾਹ ਮਿਲਦੀ ਸੀ, ਉਨ੍ਹਾਂ ਨੂੰ ਹੁਣ 20500 ਤਨਖਾਹ ਮਿਲੇਗੀ। ਈਟੀਟੀ ਐੱਨਟੀਟੀ ਵਾਲਿਆਂ ਨੂੰ 10250 ਤਨਖਾਹ ਮਿਲਦੀ ਸੀ, ਹੁਣ ਉਨ੍ਹਾਂ ਨੂੰ 22000 ਮਿਲਣਗੇ। ਬੀਏ, ਐੱਮਏ, ਬੀਐੱਡ ਵਾਲਿਆਂ ਨੂੰ 11000 ਦੀ ਜਗ੍ਹਾ 23500 ਤਨਖਾਹ ਮਿਲੇਗੀ। 1036 ਟੀਚਰਾਂ ਨੂੰ ਆਈਵੀਵੀ 5500 ਮਿਲਦੇ ਸਨ, ਹੁਣ ਇਨ੍ਹਾਂ ਨੂੰ 15000 ਮਿਲਣਗੇ।
ਵੇਖੋ ਵੀਡੀਓ
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ